ਕਲਾਨੌਰ, 25 ਫਰਵਰੀ (ਪੁਰੇਵਾਲ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 21 ਮਾਰਚ ਨੂੰ ਹਲਕਾ ਡੇਰਾ ਬਾਬਾ ਨਾਨਕ ਵਿਖੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਦੇ ਪ੍ਰਬੰਧਾਂ ਹੇਠ ਪੰਜਾਬ ਬਚਾਓ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਜ਼ਿਲ੍ਹਾ ਜਥੇਦਾਰ ਤੇ ਹਲਕਾ ਇੰਚਾਰਜ ਜਥੇ. ਸੁੱਚਾ ਸਿੰਘ ਲੰਗਾਹ ਵਲੋਂ ਸਰਕਲ ਨੜਾਂਵਾਲੀ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਪ੍ਰੀਤਮ ਸਿੰਘ ਰੰਧਾਵਾ ਲੱਖਣਖੁਰਦ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਬਖਤਪੁਰ ਵਿਖੇ ਵਰਕਰਾਂ ਦੀ ਮੀਟਿੰਗ ਕੀਤੀ ਗਈ | ਇਸ ਦੌਰਾਨ ਜਥੇ. ਲੰਗਾਹ ਤੇ ਸਰਕਲ ਪ੍ਰਧਾਨ ਪ੍ਰੀਤਮ ਸਿੰਘ ਰੰਧਾਵਾ ਨੇ ਕਿਹਾ ਕਿ ਝੂਠ ਸਹਾਰੇ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਤੋਂ ਸੂਬਾ ਵਾਸੀਆਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਸੂਬੇ ਦੇ ਲੋਕ ਹੁਣ ਵਿਕਾਸ ਦੇ ਨਾਂਅ ਨਾਲ ਜਾਣੀ ਜਾਂਦੀ ਬਾਦਲ ਸਰਕਾਰ ਨੂੰ ਚੇਤੇ ਕਰ ਰਹੇ ਹਨ | ਉਨ੍ਹਾਂ ਹਲਕੇ ਦੇ ਵਰਕਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ 21 ਮਾਰਚ ਨੂੰ ਕਲਾਨੌਰ ਦੀ ਦਾਣਾ ਮੰਡੀ ਵਿਖੇ ਹੋਣ ਵਾਲੀ ਰੈਲੀ 'ਚ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ | ਇਸ ਮੌਕੇ ਸਰਕਲ ਬਖਸ਼ੀਵਾਲ ਪ੍ਰਧਾਨ ਬਲਵਿੰਦਰ ਸਿੰਘ ਮਾਨੇਪੁਰ, ਅਮਰੀਕ ਸਿੰਘ ਨੜਾਂਵਾਲੀ, ਪੀ.ਏ. ਤੇਜਬੀਰ ਸਿੰਘ ਦਿਓਲ, ਅੰਮਿ੍ਤਪਾਲ ਸਿੰਘ ਭਿੰਡਰ, ਬਲਕਾਰ ਸਿੰਘ ਬਿਸ਼ਨਕੋਟ, ਸੁਰਜੀਤ ਸਿੰਘ ਪੰਨਵਾਂ, ਸਤਨਾਮ ਸਿੰਘ ਬੁੱਚੇਨੰਗਲ, ਗੁਰਜਿੰਦਰ ਸਿੰਘ ਅਠਵਾਲ, ਨਰਿੰਦਰ ਸਿੰਘ ਪਿੰਡੀਆਂ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਲੱਖਣਕਲਾਂ, ਸੋਨੀ ਬਖਤਪੁਰ, ਅਸ਼ੋਕ ਮਾਹਲਾ ਕਲਾਨੌਰ, ਸਮਸੇਰ ਸਿੰਘ ਬਿਸ਼ਨਕੋਟ, ਪਿੰਦਰ ਸਿੰਘ, ਮਲਕੀਤ ਸਿੰਘ ਸੋਨੂੰ ਬਖਤਪੁਰ, ਜਤਿੰਦਰ ਸਿੰਘ ਪੈੜੂਵਾਲ, ਕਿਰਨਦੀਪ ਕੌਰ ਚਿਕੜੀ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ ਲੱਖਣਕਲਾਂ, ਰਣਜੀਤ ਸਿੰਘ ਫੌਜੀ ਕਾਜੀਪੁਰ, ਪਲਵਿੰਦਰ ਸਿੰਘ ਬਖਤਪੁਰ, ਰਜਿੰਦਰ ਸਿੰਘ ਦਿਓਲ ਨੰਬਰਦਾਰ, ਪ੍ਰੀਤਮ ਸਿੰਘ ਦਿਓਲ ਸਮੇਤ ਵਰਕਰ ਹਾਜ਼ਰ ਰਹੇ |