16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੁਰਦਾਸਪੁਰ ਦੀਆਂ ਵੱਖ ਵੱਖ ਸੜਕਾਂ 'ਤੇ ਸੁੱਕੇ ਰੁੱਖ ਕਟਵਾਉਣ ਲਈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੰੂ ਕਰੇ ਹਦਾਇਤਾਂ

Ad Position 21
No active advertisement
ਅਜੀਤ ਡੈਸਕ 26-02-2026
ਗੁਰਦਾਸਪੁਰ, 25 ਫਰਵਰੀ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈਕੋਰਟ ਵਲੋਂ ਸੜਕਾਂ ਕੰਢੇ ਲੱਗੇ ਵਣ ਵਿਭਾਗ ਦੇ ਹਰੇ ਰੁੱਖਾਂ ਦੇ ਕੱਟਣ 'ਤੇ ਮਨਾਈ ਕੀਤੀ ਹੈ | ਜਦੋਂ ਕਿ ਸੜਕ ਕੰਢੇ ਸੁੱਕੇ ਰੁੱਖ ਵੱਡੀ ਗਿਣਤੀ 'ਚ ਹਨ ਤੇ ਹਨੇਰੀ ਝੱਖੜ ਵੇਲੇ ਲੋਕਾਂ ਦਾ ਭਾਰੀ ਨੁਕਸਾਨ ਕਰਦੇ ਹਨ | ਇਸ ਸਬੰਧੀ ਸੂਬੇਦਾਰ ਮੇਜਰ ਬਸੰਤ ਸਿੰਘ ਢਿੱਲੋਂ, ਸੀਨੀਅਰ ਆਗੂ ਅਸ਼ੋਕ ਕੁਮਾਰ ਪੁਲ ਤਿੱਬੜੀ, ਡਾ: ਜੋਗਿੰਦਰ ਸਿੰਘ ਕੰਡਾ ਤੇ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਸੜਕ ਕੰਢੇ ਰੁੱਖ ਕੱਟਣ ਦੀ ਪ੍ਰਕਿਰਿਆ ਵਣ ਵਿਭਾਗ ਨੇ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਨੇ ਅਜੇ ਤੱਕ 65 ਦੇ ਕਰੀਬ ਹੀ ਸੁੱਕੇ ਰੁੱਖ ਕੱਟੇ ਸਨ | ਜਦੋਂ ਕਿ ਹਾਈਕੋਰਟ ਦੀ ਰੋਕ ਨਾਲ ਮਹਿਕਮੇ ਦੇ ਠੇਕੇਦਾਰ ਨੇ ਰੁੱਖ ਕੱਟਣੇ ਬੰਦ ਕਰ ਦਿੱਤੇ ਹਨ | ਹੁਣ ਸੁੱਕੇ ਰੁੱਖ ਹੇਠਾਂ ਡਿੱਗ ਕੇ ਲੋਕਾਂ ਦਾ ਜਾਨੀ ਨੁਕਸਾਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਵਣ ਵਿਭਾਗ ਗੁਰਦਾਸਪੁਰ ਨੰੂ ਸੁੱਕੇ ਰੁੱਖ ਕੱਟਣ ਦੀ ਮਨਜ਼ੂਰੀ ਬਹੁਤ ਮੁਸ਼ਕਿਲ ਨਹੀਂ ਮਿਲੀ ਸੀ ਤੇ ਦੁਬਾਰਾ ਕੰਮ ਠੱਪ ਹੋਣ ਕਾਰਨ ਲੋਕ ਚਿੰਤਤ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਦੀਆਂ ਵੱਖ- ਵੱਖ ਮੁੱਖ ਸੜਕਾਂ 'ਤੇ ਸੁੱਕੇ ਰੁੱਖਾਂ ਨੰੂ ਕਟਵਾਉਣ ਲਈ ਡਿਪਟੀ ਕਮਿਸ਼ਨਰ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਵਿਭਾਗ ਫ਼ੌਰੀ ਤੌਰ 'ਤੇ ਰੁੱਖ ਕਟਵਾ ਸਕੇ |
Ad Position 22
No active advertisement
ਪਿਛਲੀ ਖ਼ਬਰ 21 ਨੂੰ ਕਲਾਨੌਰ ਦੀ ਰੈਲੀ ਲਈ ਵਰਕਰਾਂ 'ਚ ਭਾਰੀ ਉਤਸ਼ਾਹ- ਜਥੇ. ਮਝੈਲ ਅਗਲੀ ਖ਼ਬਰ ਗੁਰਦਾਸਪੁਰ 'ਚ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿਕਰੀ ਤੇ ਵਰਤੋਂ ਜ਼ੋਰਾਂ 'ਤੇ
Ad Position 24