16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

21 ਨੂੰ ਕਲਾਨੌਰ ਦੀ ਰੈਲੀ ਲਈ ਵਰਕਰਾਂ 'ਚ ਭਾਰੀ ਉਤਸ਼ਾਹ- ਜਥੇ. ਮਝੈਲ

Ad Position 21
No active advertisement
ਅਜੀਤ ਡੈਸਕ 26-02-2026
ਧਿਆਨਪੁਰ, 25 ਫਰਵਰੀ (ਕੁਲਦੀਪ ਸਿੰਘ ਸੋਨੂੰ)-ਸ਼ੋ੍ਰੋਮਣੀ ਅਕਾਲੀ ਦਲ ਬਾਦਲ ਵਲੋਂ 21 ਮਾਰਚ ਨੂੰ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਕਲਾਨੌਰ ਵਿਚ ਹੋ ਰਹੀ ਪੰਜਾਬ ਬਚਾਓ ਰੈਲੀ ਲਈ ਹਰ ਇਕ ਵਰਗ ਦੇ ਲੋਕਾਂ ਤੇ ਵਰਕਰਾਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਜਥੇ. ਕੁਲਜੀਤ ਸਿੰਘ ਮਝੈਲ ਸੰਗਤੂਵਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਨੇਰੀ ਅੱਗੇ ਸਾਰੀਆਂ ਪਾਰਟੀਆਂ ਗੋਡੇ ਟੇਕ ਦੇਣਗੀਆਂ ਤੇ 2027 ਵਿਚ ਸੁਖਬੀਰ ਸਿੰਘ ਬਾਦਲ ਫਿਰ ਪੰਜਾਬ ਦੀ ਵਾਗਡੋਰ ਸੰਭਾਲ ਕੇ ਪ੍ਰਕਾਸ਼ ਸਿੰਘ ਬਾਦਲ ਵਾਂਗ ਲੋਕਾਂ ਦੇ ਕੰਮ ਜੰਗੀ ਪੱਧਰ 'ਤੇ ਕਰਨਗੇ | ਇਸ ਸਮੇਂ ਤੇਜਬੀਰ ਸਿੰਘ ਪੀ.ਏ., ਜਗਰੂਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਢਿਲਵਾਂ, ਪ੍ਰਧਾਨ ਲਖਵਿੰਦਰ ਸਿੰਘ ਢਿਲਵਾਂ, ਚੇਅਰਮੈਨ ਗੁਰਦੇਵ ਸਿੰਘ ਧਾਰੋਵਾਲੀ, ਡਾ. ਬਲਰਾਜ ਸਿੰਘ ਕੋਟਲੀ ਮੱਲ੍ਹੀ, ਸਰਪੰਚ ਕਸ਼ਮੀਰ ਸਿੰਘ ਰਣਸੀਕਾ ਤਲਾਂ, ਡਾ. ਕਮਲਜੀਤ ਸਿੰਘ ਉਦੋਵਾਲੀ, ਨਵਜੀਤ ਸਿੰਘ ਉਦੋਵਾਲੀ, ਜਥੇਦਾਰ ਬਲਕਾਰ ਸਿੰਘ ਚੈਨੇਵਾਲ, ਤੇਗਬੀਰ ਸਿੰਘ ਸਿੰਘ ਡੇਰਾ ਪਠਾਣਾ, ਤੇਜਿੰਦਰਬੀਰ ਸਿੰਘ ਯੂ.ਕੇ., ਸਰਪੰਚ ਗੁਰਦਿਆਲ ਸਿੰਘ ਰਾਏਮਲ, ਅਮਰਜੀਤ ਸਿੰਘ ਦੇਹੜ, ਹਰਦੀਪ ਸਿੰਘ ਸੰਗਤੂਵਾਲ, ਜਥੇ. ਬਲਵਿੰਦਰ ਸਿੰਘ ਗਾਜੀਨੰਗਲ, ਸਰਪੰਚ ਧਰਮਿੰਦਰ ਸਿੰਘ ਬੱਬਾ ਰਾਏਚੱਕ, ਦੀਦਾਰ ਸਿੰਘ ਰਾਏਚੱਕ ਮੈਂਬਰ, ਜਥੇ. ਗੁਰਪ੍ਰੀਤ ਸਿੰਘ ਡੇਰਾ ਪਠਾਣਾਂ, ਜਥੇ. ਅਵਤਾਰ ਸਿੰਘ ਗੁਲੂ, ਸਰਪੰਚ ਜੋਤੀ ਬੰਬ, ਸਰਪੰਚ ਹਰਜਿੰਦਰ ਸਿੰਘ ਗਿਲਾਂਵਾਲੀ, ਸੁਖਵਿੰਦਰ ਸਿੰਘ ਗਿਲਾਂਵਾਲੀ, ਸ਼ਮਸੇਰ ਸਿੰਘ ਗਿਲਾਂਵਾਲੀ, ਗੁਰਪ੍ਰੀਤ ਸਿੰਘ ਸੂਬੇਦਾਰ ਗਿਲਾਂਵਾਲੀ, ਸਰਪੰਚ ਕਸ਼ਮੀਰੀ ਲਾਲ ਲਾਲਪੁਰ, ਸਰਪੰਚ ਮੱਖਣ ਸਿੰਘ ਬਸੰਤਕੋਟ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐਮ ਅਨੁਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਅਗਨੀਵੀਰ ਭਰਤੀ ਰੈਲੀ ਸਬੰਧੀ ਮੀਟਿੰਗ ਅਗਲੀ ਖ਼ਬਰ ਗੁਰਦਾਸਪੁਰ ਦੀਆਂ ਵੱਖ ਵੱਖ ਸੜਕਾਂ 'ਤੇ ਸੁੱਕੇ ਰੁੱਖ ਕਟਵਾਉਣ ਲਈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੰੂ ਕਰੇ ਹਦਾਇਤਾਂ
Ad Position 24