ਧਾਰਕਲਾਂ, 25 ਫਰਵਰੀ (ਨਰੇਸ਼ ਪਠਾਨੀਆ)-ਅੱਜ ਐਸ.ਡੀ.ਐਮ. ਧਾਰਕਲਾਂ ਤੇ ਤਹਿਸੀਲਦਾਰ ਦਫ਼ਤਰ ਧਾਰਕਲਾਂ ਵਲੋਂ ਸਾਂਝੇ ਤੌਰ 'ਤੇ ਸਲਾਨਾ ਲੰਗਰ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਤਹਿਸੀਲਦਾਰ ਮੁਨੀਸ਼ ਕੁਮਾਰ, ਅੰਗਦ ਸਿੰਘ, ਨਰੇਸ਼ ਕੁਮਾਰ, ਅਮਰੀਕ ਸਿੰਘ, ਰਾਜ ਕੁਮਾਰ, ਅਨਿਲ, ਅਸ਼ੋਕ, ਬੀਰਬਲ ਚੰਦ ਆਦਿ ਮੌਜੂਦ ਸਨ | ਲੰਗਰ 'ਚ ਵੱਡੀ ਗਿਣਤੀ ਵਿਚ ਆਸ ਪਾਸ ਦੇ ਪਿੰਡ ਵਾਸੀਆਂ ਨੇ ਹਵਨ ਪੂਜਾ 'ਚ ਆਪਣੀ ਹਾਜ਼ਰੀ ਲਗਾਈ ਤੇ ਲੰਗਰ ਛਕਿਆ |