ਪਠਾਨਕੋਟ, 25 ਫਰਵਰੀ (ਸੰਧੂ)-ਮਹਾਂ ਸ਼ਿਵਰਾਤਰੀ ਦੇ ਸ਼ੁੱਭ ਮੌਕੇ ਸ਼ਿਵ ਕਲੱਬ ਨੇ ਭੜੋਲੀ ਕਲਾਂ ਵਿਚ ਸ਼ਰਧਾ ਨਾਲ ਆਪਣਾ ਤੀਜਾ ਸਲਾਨਾ ਭੰਡਾਰੇ ਦਾ ਆਯੋਜਨ ਕੀਤਾ | ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਨੇ ਦੱਸਿਆ ਕਿ ਇਹ ਲਗਾਤਾਰ ਤੀਜਾ ਸਾਲ ਸੀ | ਜਦੋਂ ਕਲੱਬ ਨੇ ਇਸ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਸੀ ਤੇ ਸਥਾਨਕ ਨਿਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਹਵਨਯੱਗ ਨਾਲ ਹੋਈ | ਇਸ ਤੋਂ ਬਾਅਦ ਇਕ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿੱਥੇ ਸੈਂਕੜੇ ਸ਼ਰਧਾਲੂਆਂ ਨੇ ਪ੍ਰਸ਼ਾਦ ਪ੍ਰਾਪਤ ਕੀਤਾ | ਇਸ ਮੌਕੇ ਵਾਰਡ ਕੌਂਸਲਰ ਸਵਰਨ ਸਿੰਘ ਬੰਟਾ ਅਤੇ ਸਾਬਕਾ ਸਰਪੰਚ ਪ੍ਰਬੋਧ ਚੰਦਰ ਮੌਜੂਦ ਸਨ ਤੇ ਕਲੱਬ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਬੋਧ ਰਾਜ, ਪਲਵਿੰਦਰ ਕੁਮਾਰ, ਮਨਦੀਪ ਕੁਮਾਰ, ਰਾਕੇਸ਼ ਕੁਮਾਰ, ਸੰਨੀ ਕੁਮਾਰ, ਵਿਸ਼ਾਲ ਕੁਮਾਰ, ਅਮਨ ਕੁਮਾਰ, ਸ਼ਸ਼ੀ ਕੁਮਾਰ, ਰਵੀ ਕੁਮਾਰ, ਲਾਡੋ, ਰਾਹੁਲ, ਦਰਸ਼ਨ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ |