17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਦੂਜੇ ਰਾਜਾਂ ਦੀਆਂ ਗੱਡੀਆਂ ਦੀ ਐਂਟਰੀ ਦੁੱਗਣੀ ਕਰਨਾ ਨਿੰਦਣਯੋਗ-ਪੁਰੇਵਾਲ

Ad Position 21
No active advertisement
ਅਜੀਤ ਡੈਸਕ 26-02-2026
ਪਠਾਨਕੋਟ, 25 ਫਰਵਰੀ (ਵਿਨੋਦ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਦੂਜੇ ਰਾਜਾਂ ਦੀਆਂ ਗੱਡੀਆਂ ਦੀ ਐਂਟਰੀ ਫ਼ੀਸ ਦੁੱਗਣੀ ਕਰਨਾ ਨਿੰਦਣਯੋਗ ਕੰਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈੱਸ ਵਾਰਤਾ ਵਿਚ ਸ਼੍ਰੋਮਣੀ ਅਕਾਲੀ ਦਲ (ਪ.ਸ.) ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਪੁਰੇਵਾਲ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇਵ ਭੂਮੀ ਹੈ ਤੇ ਪੰਜਾਬ ਰਾਜ ਨਾਲ ਲੱਗਣ ਕਾਰਨ ਪੰਜਾਬ ਦੇ ਲੱਖਾਂ ਲੋਕ ਹਿਮਾਚਲ ਪ੍ਰਦੇਸ਼ 'ਚ ਤੀਰਥ ਸਥਾਨਾਂ ਤੇ ਸੈਰ ਸਪਾਟੇ ਲਈ ਜਾਂਦੇ ਹਨ | ਪਰ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਦੂਜੇ ਰਾਜਾਂ ਦੀ ਗੱਡੀਆਂ ਦੀ ਐਂਟਰੀ ਫ਼ੀਸ ਡਬਲ ਕਰਨਾ ਬੜਾ ਮੰਦਭਾਗਾ ਹੈ | ਪਰ ਪੰਜਾਬ ਵਲੋਂ ਕਦੇ ਵੀ ਇਸ ਤਰ੍ਹਾਂ ਦਾ ਕੋਈ ਵੀ ਮੰਦਭਾਗਾ ਕੰਮ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਪੰਜਾਬ 'ਚ ਜ਼ਮੀਨ ਖ਼ਰੀਦ ਸਕਦੇ ਹਨ ਤੇ ਹਿਮਾਚਲ ਪ੍ਰਦੇਸ਼ ਦੇ ਲੋਕ ਪੰਜਾਬ ਵਿਚ ਨੌਕਰੀ ਵੀ ਕਰ ਰਹੇ ਹਨ | ਪਰ ਹਿਮਾਚਲ ਪ੍ਰਦੇਸ਼ ਵਲੋਂ ਆਪਣੇ ਪ੍ਰਦੇਸ਼ 'ਚ ਹਿਮਾਚਲ ਪ੍ਰਦੇਸ਼ ਬੋਨਾਫਾਈਡ ਦੀ ਸ਼ਰਤ ਲਗਾਈ ਹੋਈ ਹੈ | ਜਿਸ ਦੇ ਚੱਲਦੇ ਪੰਜਾਬ ਦੇ ਲੋਕ ਨਾ ਤਾਂ ਉੱਥੇ ਜ਼ਮੀਨ ਖ਼ਰੀਦ ਸਕਦੇ ਹਨ, ਨਾ ਹੀ ਕੋਈ ਨੌਕਰੀ ਲੈ ਸਕਦੇ ਹਨ | ਜਿਸ ਕਾਰਨ ਪੰਜਾਬ ਦੇ ਨੌਜਵਾਨਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ (ਪ.ਸ.) ਨੂੰ ਪੰਜਾਬ ਵਿਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਤਾਂ ਪੰਜਾਬ ਵਿਚ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ ਤੇ ਬਾਹਰੀ ਰਾਜਾਂ ਨੂੰ ਜ਼ਮੀਨ ਖ਼ਰੀਦਣ ਦੇ ਅਧਿਕਾਰ ਵੀ ਨਹੀਂ ਦਿੱਤੇ ਜਾਣਗੇ ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨੌਸ਼ਹਿਰਾ 'ਚ ਬਾਬਾ ਪੰਜ ਪੀਰ ਪੰਚਾਇਤੀ ਕਿ੍ਕਟ ਟੂਰਨਾਮੈਂਟ 28 ਤੋਂ ਅਗਲੀ ਖ਼ਬਰ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਸੈਂਕੜੇ ਵਰਕਰ ਬਰਨਾਲਾ ਰੈਲੀ ਲਈ ਹੋਣਗੇ ਰਵਾਨਾ-ਜੋਗਿੰਦਰ ਪਾਲ
Ad Position 24