ਤਾਰਾਗੜ੍ਹ, 25 ਫਰਵਰੀ (ਸੋਹਨ ਲਾਲ)-ਬਰਨਾਲਾ ਵਿਚ 28 ਫਰਵਰੀ ਨੂੰ 'ਮਨਰੇਗਾ ਬਚਾਓ ਮਹਾਂ ਸੰਗਰਾਮ ਰੈਲੀ' ਹੋਣ ਵਾਲੀ ਹੈ, ਜਿੱਥੇ ਦੇਸ਼ ਦੀ ਮਹਾਂ ਪੰਚਾਇਤ, ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਾਂਗਰਸ ਹਾਈਕਮਾਨ ਦੇ ਆਗੂਆਂ ਸਮੇਤ ਪਹੁੰਚ ਰਹੇ ਹਨ | ਭੋਆ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਹੇਠ ਸੈਂਕੜੇ ਵਰਕਰ ਰੈਲੀ ਲਈ ਰਵਾਨਾ ਹੋਣਗੇ | ਜਾਣਕਾਰੀ ਦਿੰਦੇ ਹੋਏ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਰਾਹੁਲ ਗਾਂਧੀ ਗ਼ਰੀਬਾਂ ਤੇ ਮਜ਼ਦੂਰਾਂ ਦੇ ਹੱਕਾਂ ਤੇ ਸੱਚ ਲਈ ਆਵਾਜ਼ ਬੁਲੰਦ ਕਰਨ ਲਈ 'ਮਨਰੇਗਾ ਬਚਾਓ ਮਹਾਂ ਸੰਗਰਾਮ ਰੈਲੀ' ਕਰਨ ਲਈ ਬਰਨਾਲਾ ਪਹੁੰਚ ਰਹੇ ਹਨ | ਜਿੱਥੇ ਉਹ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕਰਨਗੇ, ਉੱਥੇ ਹੀ ਉਹ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸ਼ੁਰੂ ਕੀਤੀ ਗਈ ਮਨਰੇਗਾ ਯੋਜਨਾ 'ਚ ਕੇਂਦਰ ਸਰਕਾਰ ਵਲੋਂ ਕੀਤੇ ਗਏ ਬਦਲਾਅ ਬਾਰੇ ਵੀ ਜਨਤਾ ਨੂੰ ਵਿਸਥਾਰ 'ਚ ਸੰਬੋਧਨ ਕਰਨਗੇ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਕੇਂਦਰ 'ਚ ਸੱਤਾ 'ਚ ਆਈ ਹੈ, ਆਮ ਆਦਮੀ ਤੇ ਗ਼ਰੀਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਗਏ ਹਨ | ਉਨ੍ਹਾਂ ਕਿਹਾ ਕਿ ਇਕ ਮਜ਼ਦੂਰ ਦੀ ਉਜਰਤ ਅੱਜ ਵੀ ਉਹੀ ਹੈ | ਮਹਿੰਗਾਈ ਦਿਨੋਂ-ਦਿਨ ਵੱਧ ਰਹੀ ਹੈ | ਉਨ੍ਹਾਂ ਨੇ ਬਰਨਾਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਸਾਰੇ ਕਾਂਗਰਸੀ ਵਰਕਰ ਤੇ ਆਮ ਜਨਤਾ, ਗ਼ਰੀਬ ਤੇ ਮਜ਼ਦੂਰ ਨੂੰ ਪਹੁੰਚਣ ਦੀ ਅਪੀਲ