17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪਿੰਡ ਜੰਗਲ ਭਵਾਨੀ ਵਿਖੇ ਸਥਾਪਤ 20 ਫੁੱਟ ਉੱਚੀ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਇਲਾਕੇ ਦੇ ਲੋਕਾਂ ਲਈ ਬਣੀ ਖਿੱਚ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 26-02-2026
ਘਰੋਟਾ, 25 ਫਰਵਰੀ (ਸੰਜੀਵ ਗੁਪਤਾ)-ਪਿੰਡ ਜੰਗਲ ਭਵਾਨੀ ਵਿਖੇ 20 ਫੁੱਟ ਉੱਚੀ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਦਾ ਸਮਾਗਮ ਆਯੋਜਿਤ ਕੀਤਾ ਗਿਆ | ਇਹ ਮੂਰਤੀ ਇਲਾਕੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਤੇ ਦਰਸ਼ਨ ਲਈ ਦੂਰ-ਦੂਰ ਤੋਂ ਸੰਗਤ ਪਹੁੰਚ ਰਹੀ ਹੈ | ਸਮਾਗਮ ਦੀ ਪ੍ਰਧਾਨਗੀ ਸਰਪੰਚ ਇੰਦਰਜੀਤ ਭੰਡਾਰੀ ਨੇ ਕੀਤੀ | ਮੁੱਖ ਮਹਿਮਾਨ ਵਜੋਂ ਤਪੋ ਭੂਮੀ ਚਟਪਟ ਬਨੀ ਦੇ ਸੰਚਾਲਕ ਯੋਗੀ ਸ਼ੰਕਰ ਨਾਥ ਸ਼ਾਮਿਲ ਹੋਏ | ਜਦਕਿ ਸਮਾਜ ਸੇਵੀ ਧੀਰਜ ਸੱਚਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਇਸ ਤੋਂ ਪਹਿਲਾਂ ਵਿਸ਼ਵ ਕਲਿਆਣ, ਸਦਭਾਵਨਾ ਤੇ ਇਲਾਕੇ ਦੇ ਵਿਕਾਸ ਲਈ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਪਠਾਨਕੋਟ ਦੇ ਕਲਾ ਜੰਗਮ ਵਲੋਂ ਸ਼ਿਵ ਵਿਆਹ, ਸ਼ਿਵ ਭਜਨ ਗਾ ਕੇ ਮਾਹੌਲ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ ਗਿਆ | ਯੋਗੀ ਸ਼ੰਕਰ ਨਾ ਮਹਾਰਾਜ ਨੇ ਭਗਵਾਨ ਸ਼ਿਵ-ਪਾਰਵਤੀ ਜੀ ਦੇ ਜੀਵਨ, ਸਤਿਸੰਗ, ਭਜਨ-ਕੀਰਤਨ ਤੇ ਧਾਰਮਿਕ ਮਰਿਆਦਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਵਿਸ਼ੇਸ਼ ਮਹਿਮਾਨ ਧੀਰਜ ਸੱਚਰ ਨੇ ਸਮਾਜ ਸੇਵਾ ਅਤੇ ਦੀਨ-ਦੁਖੀਆਂ ਦੀ ਸਹਾਇਤਾ ਕਰਨ ਦੀ ਮਹੱਤਤਾ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਸਰਪੰਚ ਇੰਦਰਜੀਤ ਭੰਡਾਰੀ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਰੀਟਾ ਸੋਨੀ, ਨੀਰਜ ਸੱਚਰ, ਸੁਤੰਤਰ ਭੰਡਾਰੀ, ਗੁਰਦੀਪ ਸਲਾਰੀਆ, ਅਜੈ ਕੁਮਾਰ, ਸ਼ਕਤੀ ਸਿੰਘ, ਬਲਜੀਤ ਸਿੰਘ, ਸੁਨੀਤਾ ਦੇਵੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ 'ਤੇ ਕਰਾਂਗੇ ਸਖ਼ਤ ਕਾਰਵਾਈ-ਜੈਸਵਾਲ... ਅਗਲੀ ਖ਼ਬਰ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਮਾਵਾਂ ਲਈ ਮਦਰ ਵਰਕਸ਼ਾਪ ਆਯੋਜਨ
Ad Position 24