24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਵੇਰੇ ਸ਼ਾਮ ਬਿਜਲੀ ਕੱਟਾਂ ਤੋਂ ਲੋਕ ਦੁਖੀ

Ad Position 21
No active advertisement
ਅਜੀਤ ਡੈਸਕ 27-02-2026
ਗੁਰਦਾਸਪੁਰ, 26 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਦਿਹਾਤੀ ਖੇਤਰ ਦੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਸਵੇਰੇ ਸ਼ਾਮ ਬੰਦ ਰਹਿਣ ਕਰਕੇ ਜਨਤਾ ਕਾਫੀ ਪ੍ਰੇਸ਼ਾਨ ਹੈ | ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਸਵੇਰੇ-ਸ਼ਾਮ ਬਿਜਲੀ ਦੀ ਅਹਿਮ ਲੋੜ ਹੁੰਦੀ ਹੈ, ਕਿਉਂਕਿ ਬੱਚੇ ਪੜ੍ਹਾਈ ਕਰਦੇ ਹਨ ਤੇ ਲੋਕਾਂ ਦੇ ਘਰੇਲੂ ਕੰਮਕਾਰ ਜ਼ਿਆਦਾਤਰ ਹੁੰਦੇ ਹਨ, ਜਿਸ ਨਾਲ ਲੋਕ ਕਾਫੀ ਮੁਸ਼ਕਿਲ 'ਚੋਂ ਲੰਘ ਰਹੇ ਹਨ | ਉਨ੍ਹਾਂ ਦੱਸਿਆ ਕਿ ਇਸ ਨਾਲ ਦਿਹਾਤੀ ਖੇਤਰ ਦੇ ਛੋਟੇ ਉਦਯੋਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ ਤੇ ਉਨ੍ਹਾਂ ਦਾ ਮਾਲੀ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ | ਜਦੋਂ ਇਸ ਮਾਮਲੇ ਸਬੰਧੀ ਬਿਜਲੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਕੱਟ ਪਿੱਛੋਂ ਮਹਿਕਮੇ ਵਲੋਂ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਭਾਵੇਂ ਬਿਜਲੀ ਬੋਰਡ ਵਲੋਂ ਬਿਜਲੀ ਬੰਦ ਦੀ ਮੁਨਿਆਦੀ ਕਰਵਾਈ ਜਾਂਦੀ ਹੈ | ਪਰ ਮਹਿਕਮਾ ਉਸ 'ਤੇ ਪੂਰਾ ਨਹੀਂ ਉੱਤਰਦਾ ਤੇ ਬਿਜਲੀ ਦੇ ਵਾਰ-ਵਾਰ ਕੱਟਾਂ ਤੋਂ ਲੋਕ ਪ੍ਰੇਸ਼ਾਨੀ ਦੇ ਆਲਮ ਹਨ | ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਪਟਿਆਲਾ ਪਾਸੋਂ ਮੰਗ ਕੀਤੀ ਕਿ ਬਿਜਲੀ ਦੇ ਕੱਟ ਨਾ ਲਗਾਏ ਜਾਣ |
Ad Position 22
No active advertisement
ਪਿਛਲੀ ਖ਼ਬਰ ਉਪ ਮੰਡਲ ਦਫ਼ਤਰ ਤਿੱਬੜ ਦੇ ਮੁਲਾਜ਼ਮਾਂ ਵਲੋਂ ਧਰਨਾ ਅਗਲੀ ਖ਼ਬਰ ਨੌਜਵਾਨ ਦੀ ਭੇਦਭਰੇ ਹਲਾਤ 'ਚ ਮੌਤ
Ad Position 24