ਤਿੱਬੜ, 26 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਖ਼ਰਾਬ ਮੀਟਰ ਬਦਲਣ ਗਏ ਲਾਈਨਮੈਨ ਨਾਲ ਦੁਰਵਿਵਹਾਰ ਕਰਨ ਵਾਲੇ ਖਪਤਕਾਰ ਖ਼ਿਲਾਫ਼ ਸ਼ਿਕਾਇਤ ਦੇਣ ਦੇ ਬਾਵਜੂਦ ਥਾਣਾ ਤਿੱਬੜ ਦੀ ਪੁਲਿਸ ਵਲੋਂ ਉਕਤ ਖਪਤਕਾਰ ਖ਼ਿਲਾਫ਼ ਢੁਕਵੀਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਉਪ ਮੰਡਲ ਦਫ਼ਤਰ ਤਿੱਬੜ ਨਾਲ ਸਬੰਧਿਤ ਮੁਲਾਜ਼ਮਾਂ ਤੇ ਕਰਮਚਾਰੀਆਂ ਵਲੋਂ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਥਾਣਾ ਤਿੱਬੜ ਦੀ ਪੁਲਿਸ ਮੁਖੀ ਕੋਲੋਂ ਮੰਗ ਕੀਤੀ ਕਿ ਲਾਈਨਮੈਨ ਨਾਲ ਦੁਰਵਿਵਹਾਰ ਕਰਨ ਵਾਲੇ ਖਪਤਕਾਰ ਖ਼ਿਲਾਫ਼ ਕਾਨੰੂਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਸੁਖਦੇਵ ਸਿੰਘ ਖੁੰਡਾ ਨੇ ਕਿਹਾ ਕਿ ਬੀਤੀ 12 ਫਰਵਰੀ ਨੰੂ ਉਪ ਮੰਡਲ ਦਫ਼ਤਰ ਤਿੱਬੜ ਨਾਲ ਸਬੰਧਿਤ ਲਾਈਨਮੈਨ ਸੁਰੇਸ਼ ਕੁਮਾਰ ਨਜ਼ਦੀਕੀ ਪਿੰਡ ਝਾਵਰ ਦੇ ਇਕ ਖਪਤਕਾਰ ਦੇ ਖ਼ਰਾਬ ਮੀਟਰ ਨੰੂ ਬਦਲਣ ਲਈ ਗਿਆ ਸੀ ਕਿ ਇਸ ਦੌਰਾਨ ਖਪਤਕਾਰ ਵਲੋਂ ਲਾਈਨਮੈਨ ਦਾ ਸਹਿਯੋਗ ਕਰਨ ਦੀ ਬਜਾਏ ਉਸ ਨਾਲ ਦੁਰਵਿਵਹਾਰ ਕੀਤਾ | ਜਿਸ ਸਬੰਧੀ ਉਪ ਮੰਡਲ ਅਫ਼ਸਰ ਵਲੋਂ ਥਾਣਾ ਤਿੱਬੜ ਵਿਖੇ 13 ਫਰਵਰੀ ਨੰੂ ਲਿਖਤੀ ਸ਼ਿਕਾਇਤ ਦੇ ਕੇ ਖਪਤਕਾਰ ਖ਼ਿਲਾਫ਼ ਕਾਨੰੂਨੀ ਕਾਰਵਾਈ ਦੀ ਮੰਗ ਕੀਤੀ ਸੀ | ਪਰ ਇਸ ਦੇ ਬਾਵਜੂਦ ਪੁਲਿਸ ਵਲੋਂ ਉਕਤ ਖਪਤਕਾਰ ਖ਼ਿਲਾਫ਼ ਕੋਈ ਕਾਨੰੂਨੀ ਕਾਰਵਾਈ ਨਹੀਂ ਕੀਤੀ ਗਈ | ਜਿਸ ਕਾਰਨ ਉਪ ਮੰਡਲ ਅਫ਼ਸਰ ਤਿੱਬੜ ਨਾਲ ਸਬੰਧਿਤ ਮੁਲਾਜ਼ਮਾਂ ਤੇ ਕਰਮਚਾਰੀਆਂ ਵਲੋਂ ਰੋਸ ਵਜੋਂ ਉਪ ਮੰਡਲ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਖਪਤਕਾਰ ਖ਼ਿਲਾਫ਼ ਜਲਦ ਕਾਨੰੂਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪ੍ਰੇਮ ਸਿੰਘ ਸੁਲਤਾਨਪੁਰ, ਹਰਪਿੰਦਰ ਸਿੰਘ ਔਜਲਾ, ਸੁਖਦੇਵ ਸਿੰਘ ਖੁੰਡਾ, ਬਲਵਿੰਦਰ ਸਿੰਘ ਸੋਹਲ, ਮਨਜੋਤ ਸਿੰਘ, ਪ੍ਰਭਜੀਤ ਸਿੰਘ, ਰਛਪਾਲ ਸਿੰਘ, ਹਰੀ ਰਾਮ ਲੂਨਾ, ਦੇਵਰਾਜ ਹੰਸ, ਓਮ ਨਾਥ, ਸੁਮਨ ਕੁਮਾਰੀ, ਬਲਜੀਤ ਕੌਰ, ਰਾਜਵਿੰਦਰ ਦੇਵੀ, ਗੁਰਵਿੰਦਰ ਕੌਰ, ਕੁਲਵਿੰਦਰ ਸਿੰਘ, ਸੁਰੇਸ਼ ਕੁਮਾਰ, ਨਰਿੰਦਰ ਸਿੰਘ, ਮੱਸਾ ਸਿੰਘ, ਅਮਨਪ੍ਰੀਤ ਸਿੰਘ, ਅਸ਼ੋਕ ਕੁਮਾਰ, ਮਲਕੀਤ ਸਿੰਘ, ਮਨਜੀਤ ਸਿੰਘ, ਇੰਜ: ਹਰਦਿਆਲ ਜੇ.ਈ, ਇੰਜੀ: ਮਨਦੀਪ ਸਿੰਘ ਬੇਦੀ ਜੇ.ਈ, ਇੰਜੀ: ਕਮਲਪ੍ਰੀਤ ਸਿੰਘ ਜੇ.ਈ ਆਦਿ ਹਾਜ਼ਰ ਸਨ |