ਕਲਾਨੌਰ, 26 ਫਰਵਰੀ (ਪੁਰੇਵਾਲ)-ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਗੋਸਲ ਵਲੋਂ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਵਿਖੇ ਚੇਅਰਮੈਨ ਜਸਬੀਰ ਸਿੰਘ ਸੋਢੀ, ਲਖਬੀਰ ਸਿੰਘ ਸੋਢੀ, ਪਿ੍ੰਸੀਪਲ ਸੋਨੀਆ ਵਰਮਾ ਤੇ ਮੋਨਿਕਾ ਵਰਮਾ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਲਈ ਰੂਬੀ ਨੈਸ਼ਨਲ ਹਸਪਤਾਲ ਜਲੰਧਰ ਵਲੋਂ ਮਾਹਿਰਾਂ ਦੀਆਂ ਟੀਮਾਂ ਪਹੁੰਚੀਆਂ | ਇਸ ਮੌਕੇ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਗੋਸਲ ਦੇ ਮੁੱਖ ਸੇਵਾਦਾਰ ਮਹਾਂਕਾਲ ਸਲਵਿੰਦਰ ਸਿੰਘ ਫ਼ੌਜੀ ਨੇ ਦੱਸਿਆ ਕਿ ਰੂਬੀ ਨੈਲਸਨ ਹਸਪਤਾਲ ਹਸਪਤਾਲ ਦੇ ਮਾਹਿਰਾਂ ਵਲੋਂ 370 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ਦੇ ਚੇਅਰਮੈਨ ਜਸਬੀਰ ਸਿੰਘ ਸੋਢੀ, ਲਖਬੀਰ ਸਿੰਘ ਸੋਢੀ, ਪਿ੍ੰਸੀਪਲ ਸੋਨੀਆ ਵਰਮਾ ਤੇ ਮੋਨਿਕਾ ਵਰਮਾ ਵਲੋਂ ਮਰੀਜ਼ਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਇਸ ਮੌਕੇ 'ਤੇ ਮਾਤਾ ਸਾਹਿਬ ਕੌਰ ਸੇਵਾ ਸੁਸਾਇਟੀ ਗੋਸਲ ਦੇ ਮੁੱਖ ਸੇਵਾਦਾਰ ਮਹਾਂਕਾਲ ਸਲਵਿੰਦਰ ਸਿੰਘ ਫ਼ੌਜੀ, ਭਾਈ ਸੁਖਦੇਵ ਸਿੰਘ, ਭਾਈ ਗੁਲਜਾਰ ਸਿੰਘ, ਨਿਹੰਗ ਸਿੰਘ, ਭਾਈ ਪਰਮਜੀਤ ਸਿੰਘ ਚੌੜਾ, ਭਾਈ ਅਵਤਾਰ ਸਿੰਘ ਸੁਸਾਇਟੀ ਆਗੂ ਤੋਂ ਇਲਾਵਾ ਸਕੂਲ ਅਮਲਾ ਸੀਮਾ ਸ਼ਰਮਾ, ਪੱਲਵੀ ਰਾਜਪੂਤ, ਅੰਮਿ੍ਤ ਸਿੰਘ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਸਿਮਰਨ, ਮੇਘਾ ਸ਼ਰਮਾ, ਨਵਨੀਤ ਕੌਰ, ਅਰਸ਼ਦੀਪ ਕੌਰ, ਸਿਮਰਨ, ਕੁਲਦੀਪ ਕੌਰ, ਹਰਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੰਦੀਪ ਸ਼ਰਮਾ, ਪੁਨੀਤ ਕੌਰ, ਸੰਦੀਪ ਕੌਰ, ਪਵਨਦੀਪ ਕੌਰ, ਸੁਮਨ, ਸਿਮਰਨਜੀਤ ਕੌਰ, ਤਿਲਕ ਰਾਜ ਆਦਿ ਹਾਜ਼ਰ ਰਹੇ |