ਕੋਟਲੀ ਸੂਰਤ ਮੱਲ੍ਹੀ, 26 ਫਰਵਰੀ (ਕੁਲਦੀਪ ਸਿੰਘ ਨਾਗਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਤਿਹਾਸਕ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਢਿੱਲਵਾਂ, ਕਸਬਾ ਕੋਟਲੀ ਸੂਰਤ ਮੱਲ੍ਹੀ, ਰਾਏਚੱਕ, ਭਗਵਾਨਪੁਰ, ਪੱਤੀ ਵੜੈਚ, ਦਬੁਰਜੀ, ਅਦਾਲਤਪੁਰ, ਨਬੀਨਗਰ ਸਮੇਤ ਇਲਾਕੇ ਦੇ ਪਿੰਡਾਂ 'ਚ ਵਿਸ਼ਾਲ ਲੰਗਰ ਤੇ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ ਤੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਆ ਰਹੀਆਂ ਸੰਗਤਾਂ (ਸੰਗ) ਦੀ ਟਹਿਲ ਸੇਵਾ ਕਰਨ ਲਈ ਸਮੁੱਚੇ ਇਲਾਕੇ ਦੀਆਂ ਸੰਗਤਾਂ ਪੱਬਾਂਭਾਰ ਹੋਈਆਂ ਸੇਵਾ 'ਚ ਜੁਟੀਆਂ ਇਲਾਹੀ ਗੁਰਬਾਣੀ ਤੇ ਸਤਿਨਾਮ ਵਾਹਿਗੁਰੂ ਦੇ ਜਾਪ ਕਰ ਰਹੀਆਂ ਹਨ | ਬਟਾਲਾ-ਡੇਰਾ ਬਾਬਾ ਨਾਨਕ ਸੜਕ ਉਪਰ ਜਗ੍ਹਾ-ਜਗ੍ਹਾ 'ਤੇ ਲੰਗਰ ਤੇ ਸਮਾਗਮ ਚਲ ਰਹੇ ਹਨ ਤੇ ਪੂਰਾ ਇਲਾਕਾ ਖਾਲਸਾਈ ਰੰਗ 'ਚ ਰੰਗਿਆ ਦਿਖਾਈ ਦੇ ਰਿਹਾ ਹੈ | ਪਿੰਡ ਢਿੱਲਵਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਹਨ ਤੇ ਸਮੱਚੇ ਪਿੰਡ ਦੀਆਂ ਸੰਗਤਾਂ ਦਿਨ-ਰਾਤ ਲੰਗਰਾਂ 'ਚ ਸੇਵਾ ਕਰ ਰਹੀਆਂ ਹਨ | ਪਿੰਡ ਭਗਵਾਨਪੁਰ ਹੱਲਟੀ 'ਤੇ ਪਿਛਲੇ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਤੇ ਸਵੇਰੇ-ਸ਼ਾਮ ਵੇਲੇ ਵੱਡੀ ਗਿਣਤੀ ਵਿਚ ਸੰਗਤਾਂ ਜੁੜ ਕੇ ਇਲਾਹੀ ਗੁਰਬਾਣੀ ਸਰਵਨ ਕਰ ਰਹੀਆਂ ਹਨ | ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਵੀ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਲੰਗਰ ਲਗਾਏ ਗਏ ਹਨ, ਜਦੋਂ ਕਿ ਗੁਰਦੁਆਰਾ ਅੰਗੀਠਾ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਜੀ ਛੱਤਵਾਲਿਆਂ ਵਿਖੇ ਸਮਾਗਮ ਚੱਲ ਰਹੇ ਹਨ | ਪਿੰਡ ਪੱਤੀ ਵੜੈਚ ਵਿਚ ਚੱਲ ਰਹੇ ਸਮਾਗਮਾਂ ਸਬੰਧੀ ਸਰਪੰਚ ਲਖਵਿੰਦਰ ਸਿੰਘ ਸਮੇਤ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਨਿਰੰਤਰ ਜਾਰੀ ਰਹਿਣਗੇੇ | ਇਸ ਮੌਕੇ ਸਵਿੰਦਰ ਸਿੰਘ ਪਿੰਟਾ, ਜਗਦੀਪ ਸਿੰਘ ਜੱਗਾ, ਜਸਵਿੰਦਰ ਸਿੰਘ ਸੋਨੂੰ, ਗੁਰਦੀਪ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ ਸੱਬਾ, ਹਰਪਾਲ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਸੁੱਖਾ, ਹਰਜੀਤ ਸਿੰਘ ਵੜੈਚ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਮੁਖਤਾਰ ਸਿੰਘ ਫ਼ੌਜੀ, ਮਨੂੰ ਵੜੈਚ, ਹਰਪਾਲ ਸਿੰਘ ਵੜੇੈਚ, ਬਲਵੰਤ ਸਿੰਘ ਫ਼ੌਜੀ, ਸਮਸ਼ੇਰ ਸਿੰਘ ਸ਼ੇਰਾ, ਪਲਵਿੰਦਰ ਸਿੰਘ ਪਿੰਦਾ, ਮਹਾਬੀਰ ਸਿੰਘ ਸੋਨੂੰ ਆਦਿ ਸੰਗਤਾਂ ਹਾਜ਼ਰ ਸਨ |