ਫਤਹਿਗੜ੍ਹ ਚੂੜੀਆਂ, 26 ਫਰਵਰੀ (ਐੱਮ.ਐੱਸ. ਫੁੱਲ)-ਸਰਸਵਤੀ ਵਿੱਦਿਆ ਮੰਦਿਰ ਸਕੂਲ ਰੇਲਵੇ ਰੋਡ ਫ਼ਤਹਿਗੜ੍ਹ ਚੂੜੀਆਂ ਵਿਖੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ 'ਚ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਟਾਈਟਲ ਦੇ ਕੇ ਸੀਨੀਅਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਕਰਨ ਸ਼ਰਮਾ ਵਲੋਂ ਸ਼ਮਾਂ ਰੌਸ਼ਨ ਦੇ ਨਾਲ ਕੀਤੀ ਗਈ | 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਤੇ ਡਾਇਰੈਕਟਰ ਰੀਤੂ ਵਲੋਂ ਸਾਂਝੇ ਤੌਰ 'ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਪਿ੍ੰਸੀਪਲ ਕਰਨ ਸ਼ਰਮਾ ਵਲੋਂ ਸੰਬੋਧਨ 'ਚ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |