24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪਰਮਾਨੰਦ ਰੇਲਵੇ ਫਾਟਕ ਬੰਦ ਰਹਿਣ ਕਾਰਨ ਰਾਹਗੀਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 27-02-2026
ਤਾਰਾਗੜ੍ਹ, 26 ਫਰਵਰੀ (ਸੋਹਨ ਲਾਲ)-ਪਰਮਾਨੰਦ ਰੇਲਵੇ ਫਾਟਕ ਦੇਖਣ 'ਚ ਆਇਆ ਹੈ ਕਿ ਜਦ ਵੀ ਲੋਕ ਇਸ ਰੇਲਵੇ ਫਾਟਕ ਤੋਂ ਲੰਘਦੇ ਹਨ ਤਾਂ ਇਹ ਰੇਲਵੇ ਫਾਟਕ ਹਮੇਸ਼ਾ ਹੀ ਬੰਦ ਰਹਿੰਦਾ ਹੈ | ਜਿਸ ਕਾਰਨ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿੱਥੇ ਲੋਕਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਥੇ ਓਵਰਬਿ੍ਜ ਬਣ ਜਾਵੇ ਤਾਂ ਸਭ ਕੁਝ ਠੀਕ ਹੋ ਜਾਵੇ | ਇੱਥੇ ਰਾਤ ਨੰੂ ਬਹੁਤ ਹੀ ਵੱਡਾ ਟਰੈਫ਼ਿਕ ਜਾਮ ਲੱਗ ਜਾਂਦਾ ਹੈ | ਇਸ ਸਬੰਧੀ 'ਅਜੀਤ' ਨਾਲ ਗੱਲਬਾਤ ਦੌਰਾਨ ਸਮਾਜ ਸੇਵਕ ਮੁਨੀਸ਼ ਕੁਮਾਰ ਮਦੀਨਪੁਰ ਨੇ ਦੱਸਿਆ ਕਿ ਇਸ ਫਾਟਕ ਤੋਂ ਅਨੇਕਾਂ ਪਿੰਡਾਂ ਦੇ ਲੋਕ ਲੰਘਦੇ ਹਨ | ਪਰ ਜਦੋਂ ਵੀ ਇਸ ਫਾਟਕ ਤੋਂ ਲੰਘਣਾ ਹੁੰਦਾ ਹੈ ਤਾਂ ਇਹ ਫਾਟਕ ਬੰਦ ਹੀ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕ ਆਪਣੇ ਕਿਸੇ ਜ਼ਰੂਰੀ ਕੰਮ ਜਾਂਦੇ ਹਨ | ਪਰ ਰਸਤੇ 'ਚ ਪਰਮਾਨੰਦ ਫਾਟਕ ਬੰਦ ਰਹਿਣ ਨਾਲ ਸਾਡੇ ਕੰਮ ਵੀ ਨਹੀਂ ਹੁੰਦੇ, ਜੇ ਓਵਰਬਿ੍ਜ ਬਣ ਜਾਵੇ ਤਾਂ ਸਾਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਨੇ ਵੱਡੇ-ਵੱਡੇ ਅਧਿਕਾਰੀਆਂ ਤੇ ਮੰਤਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਸੀ | ਪਰ ਕੋਈ ਵੀ ਹੱਲ ਨਹੀਂ ਹੋਇਆ | ਉਨ੍ਹਾਂ ਕੇਂਦਰੀ ਮੰਤਰੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਮਾਨੰਦ ਫਾਟਕ 'ਤੇ ਓਵਰਬਿ੍ਜ ਬਣਾਇਆ ਜਾਵੇ ਤਾਂ ਜੋ ਇਸ ਇਲਾਕੇ ਦੀ ਸਮੱਸਿਆ ਦਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੌਰਭ ਬਹਿਲ ਨੇ ਐਮ.ਆਈ.ਜੀ. ਫਲੈਟਾਂ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਨੰੂ ਅੰਤਿਮ ਛੋਹਾਂ ਦੇਣ ਤੇ ਗੁਰਦਾਸਪੁਰ ਮੁਕੇਰੀਆਂ ਲਾਈਨ ਦਾ ਕੰਮ ਸ਼ੁਰੂ ਕਰਨ ਦੀ ਮੰਗ
Ad Position 24