24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 27-02-2026
ਪਠਾਨਕੋਟ, 26 ਫਰਵਰੀ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਪ੍ਰਧਾਨ ਮੁਨੀਸ਼ ਚੌਹਾਨ, ਖ਼ਜ਼ਾਨਚੀ ਰਾਜਨ ਗੁਪਤਾ, ਲਾਇਨ ਐਸ.ਡੀ. ਭੱਲਾ, ਲਾਇਨ ਰਿਤੇਸ਼ ਮਹਾਜਨ, ਲਾਇਨ ਵਿਸ਼ਾਲ ਸ਼ਰਮਾ, ਲਾਇਨ ਡਾ: ਮਨੂ ਸ਼ਰਮਾ, ਲਾਇਨ ਨਿਪੁਨ ਮਹਾਜਨ, ਲਾਇਨ ਅੰਕੁਸ਼ ਮਹਾਜਨ, ਸੁਮਿਤ ਮਹਾਜਨ, ਲਾਇਨ ਪ੍ਰਮੇਸ਼ਵਰ ਰਾਣਾ, ਅਸ਼ਵਨੀ ਗੁਪਤਾ ਤੇ ਹੋਰ ਮੈਂਬਰਾਂ ਨੇ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ ਕੀਤਾ | ਪ੍ਰਧਾਨ ਮਨੀਸ਼ ਚੌਹਾਨ ਨੇ ਕਿਹਾ ਕਿ ਸੌਰਭ ਬਹਿਲ ਇਕ ਮਿਹਨਤੀ ਨੇਤਾ ਹਨ ਤੇ ਉਹ ਪਠਾਨਕੋਟ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਲਿਆ ਰਹੇ ਹਨ ਤੇ ਪਠਾਨਕੋਟ ਨੂੰ ਵੀ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਾ ਹੈ ਤੇ ਉਮੀਦ ਕਰਦਾ ਹੈ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਦੀ ਭਲਾਈ ਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਨਵੀਨੀਕਰਨ ਤੇ ਹੋਰ ਕੰਮਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਨਗਰ ਸੁਧਾਰ ਟਰੱਸਟ ਸੌਰਭ ਬਹਿਲ ਦੀ ਅਗਵਾਈ ਹੇਠ ਚੰਗੇ ਢੰਗ ਨਾਲ ਨੇਪਰੇ ਚਾੜ੍ਹੇਗਾ | ਨਵ-ਨਿਯੁਕਤ ਪ੍ਰਧਾਨ ਸੌਰਵ ਬਹਿਲ ਨੇ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਦੇ ਹਰੇਕ ਮੈਂਬਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸਕੂਲ ਪਠਾਨਕੋਟ ਕੇ.ਐਫ.ਸੀ. ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ ਅਗਲੀ ਖ਼ਬਰ ਸੈਣੀ ਸਮਾਜ ਸੰਮੇਲਨ ਦਾ ਮੁੱਖ ਉਦੇਸ਼ ਸੈਣੀ ਭਾਈਚਾਰੇ ਨੂੰ ਮਜ਼ਬੂਤ ਕਰਨਾ-ਜਗਦੀਸ਼ ਰਾਜ ਸੈਣੀ
Ad Position 24