ਪਠਾਨਕੋਟ, 26 ਫਰਵਰੀ (ਸੰਧੂ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ. ਪਠਾਨਕੋਟ ਦੇ ਵਿਦਿਆਰਥੀ ਨੇ ਸਕੂਲ ਪਿ੍ੰਸੀਪਲ ਸਵਤੰਤਰ ਮਹਾਜਨ ਦੀ ਅਗਵਾਈ 'ਚ ਛੇ ਰੋਜ਼ਾ ਵਿੱਦਿਅਕ ਟੂਰ ਲਗਾਇਆ | ਇਸ ਦੌਰਾਨ ਵਿਦਿਆਰਥੀਆਂ ਨੇ ਦਿੱਲੀ ਦੇ ਇੰਡੀਆ ਗੇਟ, ਕੁਤਬ ਮੀਨਾਰ, ਅਕਸ਼ਰ ਧਾਮ ਮੰਦਿਰ, ਰਾਸ਼ਟਰਪਤੀ ਭਵਨ, ਮੁਗ਼ਲ ਗਾਰਡਨ, ਰਾਜਘਾਟ, ਲਾਲ ਕਿਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਆਗਰਾ ਵਿਖੇ ਤਾਜ ਮਹਿਲ, ਵਰਿੰਦਾਵਨ ਦੇ ਚਾਰ ਧਾਮ ਮੰਦਿਰ ਤੇ ਵੈਸ਼ਨੋ ਦੇਵੀ ਮੰਦਿਰ, ਜੈਪੁਰ ਵਿਚ ਅਲਬਟ ਹਾਲ, ਅਮੇਰ ਮਹਿਲ, ਜਲ ਮਹਿਲ, ਹਵਾ ਮਹਿਲ, ਜੰਤਰ ਮੰਤਰ, ਲੋਟਸ ਟੈਂਪਲ, ਰਿਜਨਲ ਸਾਇੰਸ ਸੈਂਟਰ, ਨਾਹਰਗੜ੍ਹ ਬਾਇਓਲੋਜੀਕਲ ਪਾਰਕ ਆਦਿ ਦਾ ਦੌਰਾ ਕੀਤਾ | ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸਤੀਸ਼ ਸ਼ਰਮਾ, ਗੁਲਸ਼ਨ ਸ਼ਰਮਾ, ਮੰਜੂ ਤੇ ਰਵਨੀਤ ਕੌਰ ਬਤੌਰ ਗਾਈਡ ਅਧਿਆਪਕ ਮੌਜੂਦ ਰਹੇ | ਵਿਦਿਆਰਥੀਆਂ ਨੇ ਰਾਜਸਥਾਨ ਦੇ ਸੱਭਿਆਚਾਰ, ਰਹਿਣ ਸਹਿਣ, ਇਤਿਹਾਸ ਤੇ ਪਰੰਪਰਾਵਾਂ ਬਾਰੇ ਜਾਣਿਆ ਤੇ ਆਨੰਦ ਮਾਣਿਆ |