24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੰਤਾਨ ਨੂੰ ਸਿੱਖਿਆ ਦੇ ਨਾਲ ਚੰਗੇ ਸੰਸਕਾਰ ਵੀ ਦਿਉ- ਸਾਧਵੀ ਰਾਧਿਕਾ ਭਾਰਤੀ

Ad Position 21
No active advertisement
ਅਜੀਤ ਡੈਸਕ 27-02-2026
ਸੁਜਾਨਪੁਰ, 26 ਫਰਵਰੀ (ਜਗਦੀਪ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਮਹਾਂ ਸ਼ਿਵਰਾਤਰੀ ਮਹਾਂਉਤਸਵ ਨੂੰ ਸਮਰਪਿਤ ਪੰਗੋਤਰਾ ਦਾਤੀ ਮਾਤਾ ਮੰਦਿਰ ਮਾਮੂਨ ਵਿਚ ਪੰਜ ਰੋਜ਼ਾ ਸ਼ਿਵ ਕਥਾ ਦੇ ਤੀਜੇ ਦਿਨ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਰਾਧਿਕਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਸਤੀ ਨੇ ਆਪਣੇ ਆਪ ਨੂੰ ਯੱਗ 'ਚ ਭਸਮ ਕਰ ਦਿੱਤਾ ਸੀ | ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਗਵਾਨ ਸ਼ਿਵ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਅਗਲੇ ਜਨਮ 'ਚ ਵੀ ਉਨ੍ਹਾਂ ਨੂੰ ਹੀ ਪਤੀ ਰੂਪ ਵਿਚ ਪ੍ਰਾਪਤ ਕਰਨ | ਅਗਲੇ ਜਨਮ 'ਚ ਮਾਤਾ ਸਤੀ ਹਿਮਾਲਿਆ ਰਾਜ ਤੇ ਮੈਨਾ ਦੇ ਘਰ ਧੀ ਰੂਪ ਵਿਚ ਜਨਮੀ | ਉਨ੍ਹਾਂ ਦੇ ਜਨਮ ਨਾਲ ਸਾਰਾ ਹਿਮਾਲਿਆ ਨਗਰ ਖ਼ੁਸ਼ੀਆਂ ਨਾਲ ਝੂਮ ਉੱਠਿਆ | ਇਸ ਮੌਕੇ ਸਾਧਵੀ ਨਵਪ੍ਰੀਤ ਭਾਰਤੀ, ਸਾਧਵੀ ਸਦਇਆ ਭਾਰਤੀ, ਸਾਧਵੀ ਪ੍ਰਭੁਜੋਤੀ ਭਾਰਤੀ ਅਤੇ ਸਾਧਵੀ ਯਸ਼ਾ ਭਾਰਤੀ ਨੇ ਮਧੁਰ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਲਾਲ ਸਿੰਘ ਸਰਪੰਚ (ਬੁੰਗਲ), ਪਵਨ ਸਿੰਘ, ਮੋਹਨ ਲਾਲ ਸ਼ਰਮਾ, ਐੱਸ.ਐੱਸ. ਪ੍ਰਭਾਤ, ਭਰਤ ਸ਼ਰਮਾ, ਰਮੇਸ਼ ਕੁਮਾਰ, ਗੌਰਵ ਸ਼ਰਮਾ, ਡਾ: ਗੋਲਡੀ (ਉਡਾਣ ਐਨ.ਜੀ.ਓ.), ਮਾਸਟਰ ਚਰਨਜੀਤ ਸ਼ਰਮਾ, ਮਾਸਟਰ ਸੁਰੇਂਦਰ ਠਾਕੁਰ, ਕਸਤੂਰੀ ਲਾਲ, ਯੁੱਧਵੀਰ, ਵਿਕੀ, ਸੰਜੀਵ, ਚੰਦਰਸ਼ੇਖਰ, ਸੁਭਾਸ਼ ਅਤੇ ਸੋਮਰਾਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਚੌਂਕੀਮਾਨ ਦੇ ਨਜ਼ਦੀਕ ਹੋਏ ਐਕਸੀਡੈਂਟ ਵਿਚ ਇਕ ਨੌਜਵਾਨ ਦੀ ਮੌਤ ਤੇ 2 ਫੱਟੜ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਸਕੂਲ ਪਠਾਨਕੋਟ ਕੇ.ਐਫ.ਸੀ. ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
Ad Position 24