24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

14 ਨੂੰ ਲੁਧਿਆਣਾ ਦੀ ਬਦਲਾਅ ਰੈਲੀ ਪੰਜਾਬ ਦੀ ਰਾਜਨੀਤਿਕ ਦਿਸ਼ਾ ਤੇ ਦਸ਼ਾ ਨੂੰ ਨਵਾਂ ਮੋੜ ਦੇਵੇਗੀ-ਸਾਬਕਾ ਵਿਧਾਇਕਾ ਸੀਮਾ ਕੁਮਾਰੀ/ਗਜਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 27-02-2026
ਘਰੋਟਾ, 26 ਫਰਵਰੀ (ਸੰਜੀਵ ਗੁਪਤਾ)-ਪਿੰਡ ਵਡਾਲਾ ਵਿਖੇ ਭਾਰਤੀ ਜਨਤਾ ਪਾਰਟੀ ਘਰੋਟਾ ਮੰਡਲ ਦੀ ਮੀਟਿੰਗ ਹੋਈ | ਜਿਸ ਦਾ ਮੁੱਖ ਉਦੇਸ਼ 14 ਮਾਰਚ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਿਸ਼ਾਲ ਬਦਲਾਅ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਸੀ | ਮੀਟਿੰਗ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਦੀ ਅਗਵਾਈ ਹੇਠ ਸਮਾਪਤ ਹੋਈ | ਇਸ ਵਿਚ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਤੇ ਜ਼ਿਲ੍ਹਾ ਮੁੱਖ ਮੁੱਖ ਸਕੱਤਰ ਗਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਤੇ ਜ਼ਿਲ੍ਹਾ ਮੁੱਖ ਸਚਿਵ ਗਜੇੰਦਰ ਸਿੰਘ ਨੇ ਕਿਹਾ ਕਿ 14 ਮਾਰਚ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਬਦਲਾਅ ਰੈਲੀ ਪੰਜਾਬ ਦੀ ਰਾਜਨੀਤਿਕ ਦਿਸ਼ਾ ਤੇ ਦਸ਼ਾ ਨੂੰ ਨਵਾਂ ਮੋੜ ਦੇਵੇਗੀ | ਉਨ੍ਹਾਂ ਕਿਹਾ ਕਿ ਇਸ ਮਹਾਂ ਰੈਲੀ 'ਚ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਾਸ ਤੌਰ 'ਤੇ ਸ਼ਿਰਕਤ ਕਰਨਗੇ, ਜਿਸ ਨਾਲ ਕਾਰਕੁਨਾਂ 'ਚ ਭਾਰੀ ਉਤਸ਼ਾਹ ਹੈ | ਮੀਟਿੰਗ ਦੌਰਾਨ ਬੂਥ ਪੱਧਰ ਤੋਂ ਪਿੰਡ ਪੱਧਰ ਤੱਕ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ | ਅੰਤ 'ਚ ਸਭ ਨੇ ਇੱਕਜੁੱਟ ਹੋ ਕੇ ਰੈਲੀ ਨੂੰ ਕਾਮਯਾਬ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਬਲਵਾਨ ਸਿੰਘ ਮੁੱਖ ਸਕੱਤਰ, ਦਿਲਬਾਗ ਸਿੰਘ, ਨਰਿੰਦਰ ਸੈਣੀ, ਮਾਸਟਰ ਮਨਜੀਤ ਮਨਜੋਤਰਾ, ਸਮਿਤੀ ਮੈਂਬਰ ਨਰੇਸ਼ ਕੁਮਾਰ, ਮਹਿੰਦਰ ਨਜੋਵਾਲ, ਸ਼ਾਮ ਲਾਲ, ਬਲਬੀਰ ਸਿੰਘ, ਦਿਆਲ ਸਿੰਘ, ਕੈਪਟਨ ਮਹਿੰਦਰ ਪਾਲ, ਅਨਿਰੁਧ ਚੌਹਾਨ, ਮਾਸਟਰ ਰਾਮ ਕਿਸ਼ਨ, ਪ੍ਰਸ਼ੋਤਮ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਭਾਰਤ-ਅਮਰੀਕਾ ਸਮਝੌਤੇ ਖ਼ਿਲਾਫ਼ ਵਿਧਾਇਕ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਅੱਗੇ ਧਰਨਾ ਅਗਲੀ ਖ਼ਬਰ ਨਸ਼ਾ ਛਡਾਓ ਮੁਲਾਜ਼ਮ ਯੂਨੀਅਨ ਵਲੋਂ 5 ਨੂੰ ਸਰਕਾਰ ਵਿਰੁੱਧ ਹੜਤਾਲ ਦਾ ਐਲਾਨ
Ad Position 24