ਪਠਾਨਕੋਟ, 26 ਫਰਵਰੀ (ਵਿਨੋਦ)-ਦੁਰਗਾ ਮਾਤਾ ਮੰਦਿਰ ਖਾਲਕਾ ਖੂਹ ਪਿੰਡ ਮਾਮੂਨ ਵਾਰਡ ਨੰ.10 ਦੇ ਪੰਜਵੇਂ ਸਾਲਾਨਾ ਸਥਾਪਨਾ ਦਿਵਸ ਮੌਕੇ ਮਨੂ ਪ੍ਰਤਾਪ ਸਿੰਘ ਜਮਵਾਲ ਦੀ ਦੇਖ ਰੇਖ ਹੇਠ ਹਵਨ ਯੱਗ ਤੇ ਭੰਡਾਰਾ ਕਰਵਾਇਆ ਗਿਆ | ਪੰਡਿਤ ਅਚਾਰੀਆ ਵਿਵੇਕ ਪਾਂਡੇ ਨੇ ਵੈਦਿਕ ਜਾਪ ਨਾਲ ਹਵਨ ਯੱਗ ਕੀਤਾ | ਉਪਰੰਤ ਮੱਤੀ ਕੋਟ ਤੋਂ ਮੰਗਲ ਐਂਡ ਪਾਰਟੀ ਨੇ ਮਾਤਾ ਰਾਣੀ ਦੇ ਅਸਥਾਨ 'ਤੇ ਭੇਟਾ ਚੜ੍ਹਾ ਕੇ ਮੱਥਾ ਟੇਕਿਆ | ਦੁਪਹਿਰ 1 ਵਜੇ ਤੋਂ 4 ਵਜੇ ਤੱਕ ਸੰਗਤਾਂ ਲਈ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਮੌਕੇ ਮਨੂ ਪ੍ਰਤਾਪ ਸਿੰਘ, ਦਲਜੀਤ ਸਿੰਘ ਜਾਮਵਾਲ, ਗੁਰਦੀਪ ਜਾਮਵਾਲ, ਨਰਿੰਦਰ ਸਿੰਘ, ਸੰਜੇ ਪ੍ਰਤਾਪ ਸਿੰਘ, ਗੌਰਵ ਪਠਾਨੀਆ, ਰਮਨ ਜਾਮਵਾਲ, ਰਣਦੀਪ ਜਾਮਵਾਲ, ਰਾਮ ਸਿੰਘ, ਅਨਿਲ ਜਾਮਵਾਲ, ਅਦਿੱਤਿਆ ਜਾਮਵਾਲ, ਧਰੁਵ ਕੁਮਾਰ, ਰਿੱਕੀ ਠਾਕੁਰ, ਹਰਦੀਪ ਜਾਮਵਾਲ, ਅਜੇ, ਦਵਿੰਦਰ ਸਿੰਘ, ਰਣਧੀਰ ਸਿੰਘ ਜਾਮਵਾਲ, ਅਵਤਾਰ ਸਿੰਘ, ਹਰਨਾਮ ਸਿੰਘ, ਮੋਹਨ ਸਿੰਘ, ਭੁਪਿੰਦਰ ਸਿੰਘ, ਕਮਲ ਜਾਮਵਾਲ, ਅਭਿਸ਼ੇਕ ਸਿੰਘ, ਸੂਰਿਆ ਜਾਮਵਾਲ, ਗੋਪਾਲ ਸਿੰਘ, ਯੁੱਧਵੀਰ ਸਿੰਘ, ਰਿੱਕੀ ਠਾਕੁਰ, ਨਰਵਿਜੇ ਸਿੰਘ, ਅਦਿੱਤਿਆ ਸਿੰਘ, ਰਾਜੇਸ਼ਵਰ ਸਿੰਘ, ਅਥਰਵ, ਚੇਤਨ ਸਿੰਘ, ਲੱਕੀ, ਸੂਖਮ ਸਿੰਘ ਆਦਿ ਹਾਜ਼ਰ ਸਨ |