ਗੁਰਦਾਸਪੁਰ, 6 ਮਾਰਚ (ਚੱਕਰਾਜਾ)- ਬੀਤੇ ਦਿਨੀਂ ਚੈੱਕ ਪੋਸਟ 'ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਦੋਸ਼ਾਂ 'ਚ ਗੁਰਦਾਸਪੁਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਪਿੰਡ ਆਲੀਨੰਗਲ ਦੇ ਵਾਸੀ ਦਿਲਾਵਰ ਸਿੰਘ ਅਤੇ ਪਿੰਡ ਆਦੀ ਦੇ ਵਾਸੀ ਇੰਦਰਜੀਤ ਸਿੰਘ ਤੇ ਉਨ੍ਹਾਂ ਦੇ ਭਰਾ ਨੰੂ ਅੱਜ ਮੁੜ ਗੁਰਦਾਸਪੁਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵਲੋਂ ਪੁਲਿਸ ਦੀ ਮੰਗ 'ਤੇ ਦੋਸ਼ੀਆਂ ਦਾ 6-6 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਦਿਲਾਵਰ ਸਿੰਘ ਜਿਸ ਨੰੂ ਪੁਲਿਸ ਨੇ ਵਾਰਦਾਤ ਤੋਂ ਕੁਝ ਦਿਨ ਬਾਅਦ ਹੀ ਫੜ ਲਿਆ ਸੀ ਤੇ ਉਸ ਦਾ ਸਾਥੀ ਰਣਜੀਤ ਸਿੰਘ ਜੋ ਪੁਲਿਸ ਅਨੁਸਾਰ ਮੁਕਾਬਲੇ 'ਚ ਮਾਰਿਆ ਗਿਆ ਸੀ | ਇਸੇ ਤਰ੍ਹਾਂ ਇੰਦਰਜੀਤ ਸਿੰਘ ਤੇ ਉਸ ਦਾ ਭਰਾ ਸਰਵਨ ਸਿੰਘ, ਜਿਸ ਨੰੂ ਪੁਲਿਸ ਵਲੋਂ ਅੰਮਿ੍ਤਸਰ ਤੋਂ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਇੰਦਰਜੀਤ ਸਿੰਘ ਦੇ ਭਰਾ ਨੰੂ ਵੀ ਹੁਣ ਇਸ ਮਾਮਲੇ ਵਿਚ ਸ਼ਾਮਿਲ ਕਰ ਲਿਆ ਗਿਆ ਹੈ | ਪੁਲਿਸ ਵਲੋਂ ਅੱਜ ਇਨ੍ਹਾਂ ਨੰੂ ਅਦਾਲਤ ਵਿਚ ਪੇਸ਼ ਕਰਕੇ 6-6 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਹੈ |