29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੋਪੀ ਲਾਹੌਰੀਆ ਦੇ 2 ਗੁਰਗਿਆਂ ਸਮੇਤ ਬਟਾਲਾ ਪੁਲਿਸ ਨੇ 4 ਨੌਜਵਾਨਾਂ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਹਰਦੇਵ ਸਿੰਘ ਸੰਧੂ)- ਬਟਾਲਾ ਪੁਲਿਸ ਨੇ ਗੋਪੀ ਲਾਹੌਰੀਆ ਦੇ 2 ਗੁਰਗਿਆਂ ਸਮੇਤ ਚਾਰ ਨੌਜਵਾਨਾਂ ਨੂੰ ਇਕ ਪਿਸਤੌਲ 60 ਜਿੰਦਾ ਕਾਰਤੂਸ ਤੇ ਇਕ ਮੋਟਰਸਾਈਕਲ ਸਮੇਤ ਕਾਬ ਕੀਤਾ ਹੈ | ਇਸ ਸੰਬੰਧੀ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਐਸ.ਪੀ. ਡੀ ਸੰਦੀਪ ਵਡੇਰਾ ਦੀ ਨਿਗਰਾਨੀ ਹੇਠ ਡੀ.ਐਸ.ਪੀ. ਫਤਹਿਗੜ੍ਹ ਚੂੜੀਆਂ ਰਾਜੇਸ਼ ਕੱਕੜ, ਸੀ.ਆਈ.ਏ. ਸਟਾਫ ਬਟਾਲਾ ਇੰਚਾਰਜ ਸੁਖਰਾਜ ਸਿੰਘ ਤੇ ਐਸ.ਐਚ.ਓ. ਥਾਣਾ ਸਦਰ ਬਟਾਲਾ ਬਿਕਰਮ ਸਿੰਘ ਵਲੋਂ ਲੋਕਾਂ ਦੀ ਮਦਦ ਨਾਲ ਦੋ ਨੌਜਵਾਨ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਲੰਡੇਕੇ ਮੋਗਾ ਤੇ ਅੰਮਿ੍ਤ ਸਿੰਘ ਵਾਸੀ ਮਾਦੋਕੇ ਗੋਮਾ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇਕ ਪਿਸਤੌਲ 30 ਬੋਰ ਤੇ 60 ਜਿੰਦਾ ਕਾਰਤੂਸ 30 ਬੋਰ ਤੇ ਇਕ ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਕੀਤਾ | ਇਨ੍ਹਾਂ ਕਾਬੂ ਕੀਤੇ ਨੌਜਵਾਨਾਂ ਵਿਰੁੱਧ ਥਾਣਾ ਸਦਰ 'ਚ ਮਾਮਲਾ ਦਰਜ ਕੀਤਾ ਗਿਆ | ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਉਕਤ ਨੌਜਵਾਨਾਂ ਨੇ ਦੱਸਿਆ ਕਿ ਦੋਸਤ ਪੰਕਜ ਵਾਸੀ ਮੋਗਾ ਨੇ ਗੋਪੀ ਲਾਹੌਰੀਆ ਦੀ ਹਦਾਇਤ 'ਤੇ 57 ਰੌਂਦ 30 ਬੋਰ ਉਨ੍ਹਾਂ ਨੂੰ ਦਿੱਤੇ ਤੇ ਉਨ੍ਹਾਂ ਦਾ ਸੰਪਰਕ ਗੋਪੀ ਲਾਹੌਰੀਆ ਨਾਲ ਕਰਵਾਇਆ | ਗੋਪੀ ਲਾਹੌਰੀਆ ਨੇ ਉਨ੍ਹਾਂ ਨੂੰ ਬਟਾਲਾ ਵਾਲੇ ਪਾਸੇ ਕਿਸੇ ਵਿਅਕਤੀ ਨੂੰ ਟਾਰਗੇਟ ਕਰਨ ਲਈ ਕਿਹਾ ਸੀ ਜਿਸ 'ਤੇ ਲਵਪ੍ਰੀਤ ਸਿੰਘ ਵਾਸੀ ਬੱੁਢਾਕੋਟ ਤੇ ਮਹਿੰਦਰ ਪਾਲ ਸਿੰਘ ਵਾਸੀ ਬਟਾਲਾ ਨੇ ਇਨ੍ਹਾਂ ਦੀ ਮਦਦ ਕੀਤੀ | ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿਘ ਨੇ ਉਨ੍ਹਾਂ ਨੂੰ 25 ਹਜ਼ਾਰ ਰੁਪਏ, ਇਕ ਪਿਸਤੌਲ 30 ਬੋਰ ਸਮੇਤ 3 ਕਾਰਤੂਸ 30 ਬੋਰ ਤੇ ਇਕ ਮੋਟਰਸਾਈਕਲ ਦਿੱਤਾ ਸੀ | ਐਸ.ਐਸ.ਪੀ. ਨੇ ਕਿਹਾ ਕਿ ਲਵਪ੍ਰੀਤ ਸਿੰਘ ਤੇ ਅੰਮਿ੍ਤਪਾਲ ਸਿੰਘ ਇਸ ਮੁਕੱਦਮੇ ਵਿਚ ਸ਼ਾਮਿਲ ਕਰ ਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ | ਫੜੇ ਗਏ ਇਨ੍ਹਾਂ ਨੌਜਵਾਨਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਧੋਖਾਧੜੀ ਕਰਨ ਤੇ ਪੈਸੇ ਨਾ ਮੋੜਨ 'ਤੇ ਖੰਨਾ ਦਾ ਸਨਅਤਕਾਰ ਨਾਮਜ਼ਦ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਗੋਲਕ ਨੂੰ ਲੱਗੀ ਅੱਗ
Ad Position 24