29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

14 ਨੂੰ ਮੋਗਾ ਵਿਖੇ ਹੋਣ ਵਾਲੀ ਭਾਜਪਾ ਦੀ ਰੈਲੀ ਦਾ ਪੰਜਾਬ ਵਾਸੀ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ : ਅਸ਼ਵਨੀ ਸ਼ਰਮਾ

Ad Position 21
No active advertisement
ਅਜੀਤ ਡੈਸਕ 07-03-2026
ਬਟਾਲਾ, 6 ਮਾਰਚ (ਸਤਿੰਦਰ ਸਿੰਘ)- 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਦੀ ਹੋਣ ਜਾ ਰਹੀ ਰੈਲੀ ਦੇ ਸੰਬੰਧ ਵਿਚ ਅੱਜ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਬਟਾਲਾ ਪਹੁੰਚੇ ਜਿਨ੍ਹਾਂ ਦਾ ਸਵਾਗਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਵਲੋਂ ਕੀਤਾ ਗਿਆ | ਇਸ ਮੌਕੇ ਸਥਾਨਕ ਕਮਿਊਨਟੀ ਹਾਲ ਵਿਖੇ ਭਾਜਪਾ ਦੇ ਤਿੰਨਾਂ ਮੰਡਲਾਂ ਦੀ ਇਕ ਮੀਟਿੰਗ ਕੀਤੀ ਗਈ | ਇਸ ਮੌਕੇ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਦੀ ਰੈਲੀ ਨੂੰ ਇਤਿਹਾਸਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਵੱਡੇ ਇਕੱਠ ਦੇ ਰੂਪ ਵਿਚ ਮੋਗਾ ਵਿਖੇ ਪਹੁੰਚਣਗੇ | ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰ ਆਗੂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਉਹ ਖੁਦ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਾਣ ਅਤੇ ਨਾਲ ਹੀ ਹੋਰਨਾਂ ਲੋਕਾਂ ਨੂੰ ਵੀ ਰੈਲੀ ਵਿਚ ਜਾਣ ਲਈ ਲਾਮਬੱਧ ਕਰਨ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਦੀ ਰੈਲੀ ਵਿਚ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਸੰਬੋਧਨ ਕਰਨ ਪਹੁੰਚ ਰਹੇ ਹਨ | ਇਹ ਰੈਲੀ ਪੰਜਾਬ ਦੀ ਸਿਆਸੀ ਹਵਾ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਸ੍ਰੀ ਅਸ਼ਵਨੀ ਸ਼ਰਮਾ ਨੇ ਜੋ ਸਾਡੀ ਡਿਊਟੀ ਲਗਾਈ ਹੈ, ਉਨ੍ਹਾਂ ਦੇ ਹੁਕਮਾਂ ਦੇ ਮੁਤਾਬਕ ਬਟਾਲਾ ਤੋਂ ਵੱਡਾ ਕਾਫ਼ਲਾ ਲੈ ਕੇ ਮੋਗਾ ਰੈਲੀ 'ਚ ਸ਼ਾਮਿਲ ਹੋਇਆ ਜਾਵੇਗਾ | ਇਸ ਮੌਕੇ ਪੰਜਾਬ ਜਰਨਲ ਸੈਕਟਰੀ ਰਕੇਸ਼ ਰਠੌਰ, ਹਲਕਾ ਫਤਹਿਗੜ੍ਹ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ, ਫਤਹਿਜੰਗ ਸਿੰਘ ਬਾਜਵਾ, ਪਠਾਨਕੋਟ ਤੋਂ ਰੇਣੂ ਕਸ਼ਅਪ, ਪੰਜਾਬ ਮਹਿਲਾ ਮੋਰਚਾ ਤੋਂ ਜਨਰਲ ਸੈਕਟਰੀ ਅੰਬਿਕਾ ਖੰਨਾ, ਰੈਲੀ ਪ੍ਰਭਾਰੀ ਸਤੀਸ਼ ਮਹਾਜਨ, ਰੌਸ਼ਨ ਲਾਲ, ਲਾਜਵੰਤ ਸਿੰਘ ਲਾਟੀ, ਰੇਨੂ ਜਿੰਦਲ, ਵੀਰ ਸਿੰਘ ਰਾਜਨ, ਸ਼ਕਤੀ ਸ਼ਰਮਾ, ਭੂਸ਼ਣ ਬਜਾਜ, ਪੰਕਜ ਸ਼ਰਮਾ, ਭਾਰਤ ਭੂਸ਼ਣ ਲੂਥਰਾ, ਰਕੇਸ਼ ਭਾਟੀਆ, ਬਲਵਿੰਦਰ ਕੁਮਾਰ ਮਹਿਤਾ, ਸ਼੍ਰੀਕਾਂਤ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ....ਤੇ ਇਸ ਵਾਰ ਵੀ 'ਦਾ ਸਟਾਲਵਾਰਟ ਇੰਟਰਨੈਸ਼ਨਲ ਸਕੂਲ' ਬਟਾਲਾ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਦੇ ਮੇਲੇ ਮੌਕੇ ਡੇਰਾ ਬਾਬਾ ਨਾਨਕ ਸਰਹੱਦ 'ਤੇ ਲੱਗੀਆਂ ਰੌਣਕਾਂ
Ad Position 24