29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵਾਤਾਵਰਨ ਪ੍ਰੇਮੀਆਂ ਛੀਨਾ ਰੇਲਵਾਲਾ 'ਚ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਸਜਾਵਟੀ ਬੂਟੇੇ ਲਾਏ

Ad Position 21
No active advertisement
ਅਜੀਤ ਡੈਸਕ 07-03-2026
ਨਿੱਕੇ ਘੁੰਮਣ, 6 ਮਾਰਚ (ਸਤਬੀਰ ਸਿਘ ਘੁੰਮਣ)- ਪਿੰਡ ਛੀਨਾ ਰੇਲਵਾਲਾ ਵਿਖੇ ਵਾਤਾਵਰਣ ਦੀ ਸੰਭਾਲ, ਹਰਿਆਵਲ ਅਤੇ ਪਿੰਡ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ ਵਾਤਾਵਰਣ ਪ੍ਰੇਮੀਆਂ ਵਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਸਾਂਝੀਆਂ ਥਾਵਾਂ 'ਤੇ ਲਾਏ ਗਏ | ਵਾਤਾਵਰਣ ਪ੍ਰੇਮੀਆਂ ਨੇ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਤੇ ਘਟ ਰਹੀ ਹਰਿਆਵਲ ਮਨੁੱਖਤਾ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ | ਹਰੇਕ ਵਿਅਕਤੀ ਨੂੰ ਆਪਣੇ ਜੀਵਨ ਕਾਲ ਵਿਚ ਘੱਟ ਤੋਂ ਘੱਟ ਇਕ ਰੁੱਖ ਲਾ ਕੇ ਉਸ ਦੀ ਸੰਭਾਲ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ | ਵਾਤਾਵਰਨ ਪ੍ਰੇਮੀਆ ਨੇ ਕਿਹਾ ਕਿ ਬੂਟੇ ਲਾਉਣ ਦੇ ਨਾਲ-ਨਾਲ ਬੂਟੇ ਦੀ ਸੰਭਾਲ ਕਰਨਾ ਵੀ ਜ਼ਰੂਰੀ ਕਾਰਜ ਹੈ | ਵਾਤਾਵਰਨ ਪ੍ਰੇਮੀਆਂ ਨੇ ਲੋਕਾ ਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨ ਅਤੇ ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ | ਉਘੇ ਸਮਾਜ ਸੇਵੀ ਮਲਕੀਤ ਸਿੰਘ ਛੀਨਾ ਨੇ ਦੱਸਿਆ ਕਿ ਨੌਜਵਾਨ ਸਭਾ ਦੇ ਭਰਵੇਂ ਤੇ ਸਾਂਝੇੋ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਸਮਸ਼ਾਨਘਾਟ, ਖੇਡ ਮੈਦਾਨ, ਸੰਪਰਕ ਸੜਕਾਂ ਅਤੇ ਰੇਲਵੇ ਸਟੇਸ਼ਨ ਨੇੜੇ ਕਰੀਬ 150 ਵੱਖ-ਵੱਖ ਕਿਸਮ ਦੇ ਫਲਦਾਰ ਅਮਰੂਦ, ਅੰਬ, ਕੀਨੂੰ, ਲੀਚੀ ਤੋਂ ਇਲਾਵਾ ਸਜਾਵਟੀ ਤੇ ਛਾਦਾਰ ਬੂਟੇ ਲਾਏ ਗਏ ਹਨ | ਪਿੰਡ ਵਾਸੀਆਂ ਨੇ ਨੌਜਵਾਨਾਂ ਦੇ ਇਸ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਅਜਿਹੇ ਕਾਰਜਾਂ ਨਾਲ ਸਮਾਜ ਵਿੱਚ ਇਕ ਚੰਗਾ ਸੰਦੇਸ਼ ਜਾਂਦਾ ਹੈ ਤੇ ਆਉਣ ਵਾਲੀ ਨਵੀਂ ਪੀੜ੍ਹੀ ਲਈ ਇਕ ਚੰਗੇ ਤੇ ਨਿਰੋਏ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਹੋਵੇਗੀ | ਇਸ ਮੌਕੇ ਮਲਕੀਤ ਸਿੰਘ ਛੀਨਾ, ਗਰੁਪ੍ਰੀਤ ਸਿੰਘ ਜੇ.ਈ., ਮੰਗਲ ਸਿੰਘ, ਹੀਰਾ ਸਿੰਘ, ਸਰਬਜੀਤ ਸਿੰਘ, ਮਾਸਟਰ ਰਣ ਜੀਤ ਸਿੰਘ, ਜੋਗਾ ਸਿੰਘ, ਨਿਸ਼ਾਨ ਸਿੰਘ ਗੋਲਡੀ, ਲਵਜੀਤ ਸਿੰਘ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਨਾਮਵਰ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੂਲੇਵਾਲ 'ਚ 9ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਸਵਾਮੀ ਸਰਵਾਨੰਦ ਗਰੁੱਪ ਵਿਖੇ ਅੰਤਰ ਕਾਲਜ ਸੱਭਿਆਚਾਰਕ ਤੇ ਅਕਾਦਮਿਕ ਮੇਲਾ ਹੋਇਆ ਆਰੰਭ
Ad Position 24