29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਵਾਮੀ ਸਰਵਾਨੰਦ ਗਰੁੱਪ ਵਿਖੇ ਅੰਤਰ ਕਾਲਜ ਸੱਭਿਆਚਾਰਕ ਤੇ ਅਕਾਦਮਿਕ ਮੇਲਾ ਹੋਇਆ ਆਰੰਭ

Ad Position 21
No active advertisement
ਅਜੀਤ ਡੈਸਕ 07-03-2026
ਦੀਨਾਨਗਰ, 6 ਮਾਰਚ (ਸੋਢੀ/ਸ਼ਰਮਾ)- ਸਵਾਮੀ ਸਰਵਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦਾ ਅੰਤਰ ਕਾਲਜ ਸੱਭਿਆਚਾਰਕ ਅਤੇ ਅਕਾਦਮਿਕ ਮੇਲਾ ਸਪਰਧਾ ਅੱਜ ਸੰਸਥਾ ਦੇ ਪ੍ਰਧਾਨ ਸਵਾਮੀ ਸਦਾਨੰਦ ਦੀ ਪ੍ਰਧਾਨਗੀ ਵਿਚ ਆਰੰਭ ਹੋਇਆ | ਇਸ ਮੌਕੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸੁਸ਼ੇਂਦਰਾ ਕੁਮਾਰ ਮਿਸ਼ਰਾ ਮੁੱਖ ਮਹਿਮਾਨ ਵਜੋਂ ਤੇ ਆਈ ਕੇ ਗੁਜਰਾਲ ਪੀ.ਟੀ.ਯੂ. ਕਪੂਰਥਲਾ ਦੇ ਡੀਨ ਯੋਜਨਾਬੰਦੀ ਤੇ ਵਿਦੇਸ਼ੀ ਮਾਮਲੇ ਡਾ: ਆਰ.ਪੀ.ਐਸ. ਬੇਦੀ ਅਤੇ ਸੰਸਥਾ ਦੇ ਸਕੱਤਰ ਦਿਨੇਸ਼ ਸ਼ਾਸਤਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦਾ ਆਰੰਭ ਮਹਿਮਾਨਾਂ ਵਲੋਂ ਵਿੱਦਿਆ ਜੋਤੀ ਜਗਾਉਣ ਤੇ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਇਆ | ਡਾਇਰੈਕਟਰ ਭੁਪਿੰਦਰ ਸਿੰਘ ਨੇ ਸੰਸਥਾ ਦੀਆਂ ਵੱਖ ਵੱਖ ਪ੍ਰਾਪਤੀਆਂ 'ਤੇ ਅਧਾਰਿਤ ਸਲਾਨਾ ਰਿਪੋਰਟ ਪੇਸ਼ ਕੀਤੀ ਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਗੁਰਦਾਸਪੁਰ, ਪਠਾਨਕੋਟ ਅਤੇ ਹੋਰ ਕਾਲਜਾਂ ਦੀਆਂ ਵੱਖ ਵੱਖ ਟੀਮਾਂ ਨੇ ਹਿੱਸਾ ਲਿਆ |ਮੁੱਖ ਮਹਿਮਾਨ ਨੇ ਕਾਲਜਾਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਰ ਵਿਦਿਆਰਥੀ ਨੂੰ ਕਾਮਯਾਬ ਵਿਅਕਤੀ ਬਣਨ ਨਾਲ ਪੂਰੀ ਮਿਹਨਤ ਨਾਲ ਕੰਮ ਕਰਨ ਦੀ ਆਦਤ ਅਪਣਾਉਣੀ ਚਾਹੀਦੀ ਹੈ | ਵਿਸ਼ੇਸ਼ ਮਹਿਮਾਨ ਡਾ: ਆਰ.ਪੀ.ਐਸ. ਬੇਦੀ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਅਪਣਾ ਟੀਚਾ ਨਿਰਧਾਰਿਤ ਕਰਕੇ ਸਿੱਖਿਆ ਦੇ ਖੇਤਰ 'ਚ ਅੱਗੇ ਵਧਣਾ ਚਾਹੀਦਾ ਹੈ | ਵਿਦਿਆਰਥੀ ਦੀ ਕੀਤੀ ਮਿਹਨਤ ਤੇ ਕੋਸ਼ਿਸ਼ ਕਦੇ ਬਿਰਥਾ ਨਹੀਂ ਜਾਂਦੀ | ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਆਉਣ ਵਾਲੇ ਦੀਨਾਨਗਰ ਖੇਤਰ ਦੇ ਸਿੱਖਿਆ ਸ਼ਾਸਤਰੀਆਂ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ.ਐਸ.ਆਈ.ਈ.ਟੀ. ਦੇ ਪਿ੍ੰਸੀਪਲ ਹਰਪਾਲ ਸਿੰਘ, ਐਸ.ਐਸ.ਸੀ.ਈ. ਦੇ ਪਿ੍ੰਸੀਪਲ ਡਾ: ਜੇ.ਕੇ ਚੌਹਾਨ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਸਕੱਤਰ ਧਰਮ ਇੰਦੂ ਗੁਪਤਾ, ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ, ਵੀ.ਪੀ ਓਹਰੀ, ਆਰੀਆ ਸਮਾਜ ਦੇ ਪ੍ਰਧਾਨ ਈਸ਼ਵਰ ਭੱਲਾ, ਮਹਾਂਮੰਤਰੀ ਅਰੁਣ ਵਿਜ, ਪਿ੍ੰਸੀਪਲ ਜਸਕਰਨ ਸਿੰਘ, ਪਿ੍ੰਸੀਪਲ ਰਕੇਸ਼ ਕੁਮਾਰ, ਅਜਮੇਰ ਸਿੰਘ, ਵਰੁਣ ਬੇਰੀ, ਡਾ: ਨਿਤਿਨ, ਡਾ: ਅਕਾਸ਼ ਅਨੇਜਾ, ਡਾ: ਕੇਵਲ ਕਿ੍ਸ਼ਨ ਤੇ ਦਿਨੇਸ਼ ਧਵਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀਆਂ ਛੀਨਾ ਰੇਲਵਾਲਾ 'ਚ ਵੱਖ-ਵੱਖ ਕਿਸਮਾਂ ਦੇ ਫਲਦਾਰ ਤੇ ਸਜਾਵਟੀ ਬੂਟੇੇ ਲਾਏ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਮੀਟਿੰਗ
Ad Position 24