ਵਡਾਲਾ ਬਾਂਗਰ, 6 ਮਾਰਚ (ਭੁੰਬਲੀ)- ਇਲਾਕੇ ਦੇ ਪਿੰਡ ਸਹਾਰੀ ਦੇ ਨਾਮਵਰ ਪਰਿਵਾਰ ਵਿਚੋਂ ਨੰਬਰਦਾਰ ਦਵਿੰਦਰ ਸਿੰਘ ਕਾਹਲੋਂ ਦੀ ਪਤਨੀ ਬੀਬੀ ਗੁਰਜਿੰਦਰ ਕੌਰ ਸਹਾਰੀ, ਜਿਨਾਂ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਸਹਾਰੀ ਵਿਖੇ ਪਾਏ ਗਏ | ਉਪਰੰਤ ਭਾਈ ਬਲਦੇਵ ਸਿੰਘ ਨਿਮਾਣਾ ਦੇ ਜਥੇ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ, ਸਾ. ਮੰਤਰੀ ਜਥੇ: ਸੁੱਚਾ ਸਿੰਘ ਛੋਟੇਪੁਰ, ਗੁਰਮੀਤ ਸਿੰਘ ਪਾਹੜਾ, ਗੁਰਵਿੰਦਰਪਾਲ ਸਿੰਘ ਸਤਕੋਹਾ ਡਾਇਰੈਕਟਰ ਸ਼ੂਗਰਫੈੱਡ ਪੰਜਾਬ, ਉਪ ਜ਼ਿਲ੍ਹਾ ਪ੍ਰਧਾਨ ਸਤਪਾਲ ਭੋਜਰਾਜ, ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਬਲਾਕ ਪ੍ਰਧਾਨ ਕਾਂਗਰਸ ਹਰਵਿੰਦਰ ਸਿੰਘ ਅਲਾਵਲਪੁਰ, ਭਾਜਪਾ ਆਗੂ ਕੁਲਦੀਪ ਸਿੰਘ ਕਾਹਲੋਂ ਸਹਾਰੀ ਵਾਲੇ, ਮਨਮੋਹਨ ਸਿੰਘ ਕਾਹਲੋਂ, ਕਸ਼ਮੀਰ ਸਿੰਘ ਗੁਰਾਇਆ, ਨੰਬਰਦਾਰ ਪ੍ਰਸ਼ੋਤਮ ਸਿੰਘ ਪੰਨਵਾਂ, ਸਰਪੰਚ ਅੰਮਿ੍ਤਪਾਲ ਸਿੰਘ ਪੰਨਵਾਂ, ਜਗਦੀਸ਼ ਸਿੰਘ ਪੰਨਵਾਂ, ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਪਲਵਿੰਦਰ ਸਿੰਘ ਬਿੱਟੂ ਛੀਨਾ, ਬਲਵਿੰਦਰ ਸਿੰਘ ਸਰਪੰਚ ਖਾਨਮਲੱਕ, ਡਾ. ਲਖਵਿੰਦਰ ਸਿੰਘ ਅਠਵਾਲ, ਸਰਪੰਚ ਨਰਿੰਦਰ ਸਿੰਘ ਗਿੱਲ, ਸਰਪੰਚ ਗੁਰਸ਼ਰਨ ਸਿੰਘ ਸਹਾਰੀ, ਸਰਪੰਚ ਕੁਲਦੀਪ ਸਿੰਘ, ਸਰਪੰਚ ਸਰਬਜੀਤ ਸਿੰਘ ਖਾਨੋਵਾਲ, ਬਲਜਿੰਦਰ ਸਿੰਘ ਇੰਸਪੈਕਟਰ ਗਿੱਲ, ਨੰਬਰਦਾਰ ਬਲਦੇਵ ਸਿੰਘ ਪੈੜੂਵਾਲ, ਕਿਸਾਨ ਆਗੂ ਗੁਰਬਚਨ ਸਿੰਘ ਬਾਜਵਾ, ਪਟਵਾਰ ਯੂਨੀਅਨ ਦੇ ਪ੍ਰਧਾਨ ਰਛਪਾਲ ਸਿੰਘ, ਐਡਵੋਕੇਟ ਸੁਖਦੇਵ ਸਿੰਘ ਪਨੂੰ, ਮਨਜੀਤ ਸਿੰਘ, ਗਿਰਦਾਵਰ ਸਰਬਜੀਤ ਸਿੰਘ ਸਹਾਰੀ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਚੇਅਰਮੈਨ ਅਮਰਬੀਰ ਸਿੰਘ ਬਾਗੋਵਾਂਣੀ, ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ, ਸਰਪੰਚ ਬਿਕਰਮ ਸਿੰਘ ਮਸਾਣਾ, ਨੰਬਰਦਾਰ ਨਿਰਮਲ ਸਿੰਘ ਮਸਾਣਾ, ਕਿਸਾਨ ਆਗੂ ਕਰਨੈਲ ਸਿੰਘ ਸ਼ੇਰਪੁਰ, ਪ੍ਰਧਾਨ ਜਸਬੀਰ ਸਿੰਘ ਮਾਲੋਗਿੱਲ, ਸਰਪੰਚ ਸੁਰਿੰਦਰਪਾਲ ਸਿੰਘ ਦੂਲਾਨੰਗਲ, ਪ੍ਰਧਾਨ ਹਰਦੇਵ ਸਿੰਘ ਦੂਲਾਨੰਗਲ, ਇੰਸਪੈਕਟਰ ਰਛਪਾਲ ਸਿੰਘ, ਬਿਕਰਮਜੀਤ ਸਿੰਘ ਸੀੜਾ, ਲਾਲਜੀਤ ਸਿੰਘ ਸੀੜਾ, ਜਥੇਦਾਰ ਹਰਭਜਨ ਸਿੰਘ ਪਕੀਵਾਂ, ਠੇਕੇਦਾਰ ਸੁਖਵਿੰਦਰ ਸਿੰਘ ਟਾਟਾ ਵਾਲੇ, ਇੰਸਪੈਕਟਰ ਅਮੋਲਕਦੀਪ ਸਿੰਘ, ਸਰਪੰਚ ਤਜਿੰਦਰ ਸਿੰਘ ਸ਼ੇਖ ਕਬੀਰ, ਦਰਸ਼ਨ ਸਿੰਘ ਰੰਧਾਵਾ, ਰਜਿੰਦਰ ਸਿੰਘ ਰੰਧਾਵਾ, ਪ੍ਰਧਾਨ ਬਘੇਲ ਸਿੰਘ ਸਹਾਰੀ, ਜਥੇਦਾਰ ਮੇਹਰ ਸਿੰਘ ਸਹਾਰੀ, ਦਲੇਰ ਸਿੰਘ ਥੇਹਤਿੱਖਾ, ਦਵਿੰਦਰ ਸਿੰਘ ਆੜਤੀ, ਸਰਪੰਚ ਰਛਪਾਲ ਸਿੰਘ ਪਨਿਆੜ, ਸਰਪੰਚ ਹਰਜਿੰਦਰ ਸਿੰਘ ਵਡਾਲਾ ਬਾਂਗਰ, ਵੱਡੀ ਗਿਣਤੀ ਵਿਚ ਵੱਖ-ਵੱਖ ਸਾਮਾਜਿਕ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਮੌਜੂਦ ਸਨ | ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਭਜੋਤ ਸਿੰਘ ਦੂਲਾਨੰਗਲ ਨੇ ਬਾਖ਼ੂਬੀ ਨਿਭਾਈ | ਅਖੀਰ ਵਿਚ ਨੰਬਰਦਾਰ ਦਵਿੰਦਰ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਪ੍ਰਭਜੋਤ ਸਿੰਘ ਨੇ ਆਈਆਂ ਸ਼ਖ਼ਸੀਅਤਾਂ ਸੰਗਤਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ |