28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰਦੁਆਰਾ ਦਮਦਮਾ ਸਾਹਿਬ ਵਿਖੇ 14 ਨੂੰ ਯਾਤਰੀ ਨਿਵਾਸ ਸਰਾਂ ਦਾ ਉਦਘਾਟਨ ਹੋਵੇਗਾ : ਰਸੀਵਰ ਗੁਰਮੇਜ ਸਿੰਘ ਚੀਮਾ

Ad Position 21
No active advertisement
ਅਜੀਤ ਡੈਸਕ 07-03-2026
ਸ੍ਰੀ ਹਰਿਗੋਬਿੰਦਪੁਰ, 6 ਮਾਰਚ (ਕੰਵਲਜੀਤ ਸਿੰਘ ਚੀਮਾ)- ਇਤਿਹਾਸਿਕ ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਗੁਰਮੇਜ ਸਿੰਘ ਚੀਮਾ ਮਚਰਾਏ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਦੇ ਰਾਤ-ਬਰਾਤੇ ਠਹਿਰਣ ਲਈ ਪਿਛਲੇ ਸਮੇਂ ਤੋਂ ਯਾਤਰੀ ਨਿਵਾਸ ਸਰਾਂ ਬਣਾਉਣ ਦਾ ਕਾਰਜ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਬਣ ਰਹੀ ਯਾਤਰੀ ਨਿਵਾਸ ਸਰਾਂ ਦੇ ਇਕ ਹਿੱਸੇ ਵਿਚੋਂ 5 ਕਮਰੇ ਬਣ ਕੇ ਤਿਆਰ ਹੋ ਚੁੱਕੇ ਹਨ ਜਿਸ ਦਾ ਉੁਦਘਾਟਨ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਦਘਾਟਨ ਕਰਨ ਸਮੇਂ ਦੀਵਾਨ ਸਜਾਏ ਜਾਣਗੇ ਤੇ ਅਰਦਾਸ ਤੋਂ ਉਪਰੰਤ ਸੰਗਤ ਦੀ ਜ਼ਰੂਰਤ ਲਈ ਤਿਆਰ ਕਰਵਾਈ ਗਈ ਯਾਤਰੀ ਨਿਵਾਸ ਸਰਾਂ ਦਾ ਉਦਘਾਟਨ ਦੁਪਹਿਰ 12 ਵਜੇ ਕੀਤਾ ਜਾਵੇਗਾ | ਇਸ ਸਮੇਂ ਮਲਕੀਤ ਸਿੰਘ ਭੱਟੀ, ਗੁਰਦੇਵ ਸਿੰਘ ਚੀਮਾ, ਡਾ. ਮਨਜੀਤ ਸਿੰਘ ਪੀਟਾ, ਹਰਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੀਲਧਾਰੀ ਸੰਪਰਦਾਇ ਗੁਰਦੁਆਰਾ ਟਰੱਸਟ ਨੌਸ਼ਹਿਰਾ ਸਾਹਿਬ ਵਲੋਂ ਸੰਗਤਾਂ ਦਾ ਧੰਨਵਾਦ ਅਗਲੀ ਖ਼ਬਰ ਬੀਬੀ ਗੁਰਜਿੰਦਰ ਕੌਰ ਸਹਾਰੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24