ਨੌਸ਼ਹਿਰਾ ਮੱਝਾ ਸਿੰਘ, 6 ਮਾਰਚ (ਰਵੀ ਭਗਤ)-ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਖਾਲਸਾਈ ਹੋਲੇ-ਮਹੱਲੇ ਦੇ ਤਿਓਹਾਰ ਮੌਕੇ 3 ਦਿਨਾਂ ਦੇ ਧਾਰਮਿਕ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਨੀਲਧਾਰੀ ਸੰਪਰਦਾਇ ਗੁਰਦੁਆਰਾ ਟਰੱਸਟ ਦੇ ਪ੍ਰਧਾਨ ਸੰਤ ਕਿ੍ਪਾਲ ਸਿੰਘ ਤੇ ਸੰਤ ਨਿਰੰਕਾਰ ਸਿੰਘ ਨੇ ਕਿਹਾ ਕਿ ਹੋਲੇ ਮਹੱਲੇ ਦੌਰਾਨ ਬੜੇ ਹੀ ਉਤਸ਼ਾਹ ਨਾਲ ਸੰਗਤਾਂ ਤੇ ਸੇਵਾਦਾਰਾਂ ਵਲੋਂ ਜਿੱਥੇ ਕੀਰਤਨ ਸਮਾਗਮ ਵਿਚ ਸ਼ਾਮਲ ਹੋ ਕੇ ਬਾਣੀ ਸਰਵਨ ਕੀਤੀ ਗਈ ਉਥੇ ਕਸਬੇ ਵਿਚ ਸਫ਼ਾਈ ਕਰਨ ਤੇ ਹੋਰ ਸੇਵਾਵਾਂ ਨਿਭਾਉਣ ਲਈ ਦਿਨ-ਰਾਤ ਸੇਵਾ 'ਚ ਹਾਜ਼ਰ ਰਹੇ | ਉਨ੍ਹਾਂ ਪ੍ਰਬੰਧਕਾਂ ਵਲੋਂ ਸਫ਼ਾਈ ਨੂੰ ਮੁੱਖ ਰੱਖ ਕੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਠਹਿਰਣ ਲਈ ਸੁਚੱਜੇ ਤਰੀਕੇ ਨਾਲ ਕੀਤੇ ਗਏ ਪ੍ਰਬੰਧਾਂ ਦੀ ਵੀ ਪ੍ਰਸੰਸਾ ਕੀਤੀ | ਇਸ ਮੌਕੇ ਸੰਤ ਚਰਨ ਸਿੰਘ ਮੰਡੀ ਹਿ.ਪ੍ਰ., ਭਾਈ ਲਾਲ ਸਿੰਘ, ਭਾਈ ਬੁਧਵੰਤ ਸਿੰਘ, ਸੰਤ ਗੁਰਨਾਮ ਸਿੰਘ ਲੰਗਰ ਇੰਚਾਰਜ, ਭਾਈ ਗੁਰਮੁਖ ਸਿੰਘ, ਭਾਈ ਤਰਸੇਮ ਸਿੰਘ ਸੇਖਵਾਂ ਆਦਿ ਹਾਜ਼ਰ ਸਨ |