28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਐਡਵੋਕੇਟ ਅਮਨਦੀਪ ਜੈਂਤੀਪੁਰ ਨੌਸ਼ਹਿਰਾ ਸਾਹਿਬ ਵਿਖੇ ਹੋਲੇ ਮਹੱਲੇ ਦੇ ਚੱਲ ਰਹੇ ਸਮਾਗਮਾਂ 'ਚ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 07-03-2026
ਨੌਸ਼ਹਿਰਾ ਮੱਝਾ ਸਿੰਘ, 6 ਮਾਰਚ (ਰਵੀ ਭਗਤ)- ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਹੋਲੇ ਮਹੱਲੇ ਦੇ ਚੱਲ ਰਹੇ ਸਮਾਗਮਾਂ ਵਿਚ ਐਡਵੋਕੇਟ ਅਮਨਦੀਪ ਜੈਂਤੀਪੁਰ ਨਤਮਸਤਕ ਹੋਏ | ਇਸ ਮੌਕੇ ਵਿਚ ਵਾਹੁ-ਵਾਹੁ ਸੇਵਕ ਸਭਾ ਦੇ ਆਗੂਆਂ ਵਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਭੇਟ ਕੀਤਾ ਗਿਆ | ਇਸ ਦੌਰਾਨ ਜੈਂਤੀਪੁਰ ਨੇ ਵਾਹੁ-ਵਾਹੁ ਵਾਹੁ ਸੇਵਕ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਕੇ ਆਪਣੇ-ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ | ਇਸ ਮੌਕੇ ਸਭਾ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਕੈਸ਼ੀਅਰ ਭੁਪਿੰਦਰ ਸਿੰਘ, ਸਕੱਤਰ ਮਨਜੀਤ ਸਿੰਘ ਹੀਰਾ, ਕਿ੍ਪਾਲ ਸਿੰਘ ਪੰਮਾ, ਰਾਹੁਲ ਭੱਲਾ, ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਅਠਵਾਲ, ਮਸਤਾਨ ਸਿੰਘ ਅਠਵਾਲ, ਹਰਬੰਸ ਸਿੰਘ ਉਪਲ, ਪਲਵਿੰਦਰ ਸਿੰਘ, ਮਨਦੀਪ ਸਿੰਘ, ਵਿਲੀਅਮ ਸਤਕੋਹਾ, ਬਲਜਿੰਦਰ ਥੇਹ ਗੁਲਾਮ ਨਬੀ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਦੀ ਜਨਰਲ ਬਾਡੀ ਮੀਟਿੰਗ ਹੋਈ ਅਗਲੀ ਖ਼ਬਰ ਨੀਲਧਾਰੀ ਸੰਪਰਦਾਇ ਗੁਰਦੁਆਰਾ ਟਰੱਸਟ ਨੌਸ਼ਹਿਰਾ ਸਾਹਿਬ ਵਲੋਂ ਸੰਗਤਾਂ ਦਾ ਧੰਨਵਾਦ
Ad Position 24