28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੈਡੀਕਲ ਕੈਂਪ ਲਗਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ - ਡਾ. ਕੇ.ਜੇ. ਸਿੰਘ

Ad Position 21
No active advertisement
ਅਜੀਤ ਡੈਸਕ 07-03-2026
ਹਰਚੋਵਾਲ, 6 ਮਾਰਚ (ਢਿੱਲੋਂ, ਭਾਮ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਕੇ.ਜੇ. ਕਲੀਨਿਕ ਘੁਮਾਣ, ਕਲਸੀ-ਕੇ.ਜੇ. ਹਸਪਤਾਲ ਬਟਾਲਾ, ਬਾਜਵਾ ਹਸਪਤਾਲ ਅਤੇ ਗ੍ਰਾਮ ਪੰਚਾਇਤ ਹਰਚੋਵਾਲ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਗੁਰਦੁਆਰਾ ਨਾਨਕ ਪ੍ਰਕਾਸ਼ (ਵੱਡਾ ਗੁਰਦੁਆਰਾ ਸਾਹਿਬ) ਹਰਚੋਵਾਲ ਵਿਖੇ ਲਗਾਇਆ ਗਿਆ, ਜਿਸ ਵਿਚ 100 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਸਬੰਧੀ ਡਾਕਟਰ ਕਮਲਜੀਤ ਸਿੰਘ ਕੇ.ਜੇ. ਸਾਬਕਾ ਅਬਜਰਵਰ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਕਿਹਾ ਕਿ ਸਮੇਂ-ਸਮੇਂ ਮੈਡੀਕਲ ਕੈਂਪ ਲਗਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਨਿਰੋਗ ਜ਼ਿੰਦਗੀ ਬਤੀਤ ਕਰ ਸਕਣ | ਇਸ ਮੌਕੇ ਸਰਪੰਚ ਧਰਮਿੰਦਰ ਸਿੰਘ, ਡਾ. ਸਿਮਰਤ ਬਾਜਵਾ, ਡਾ. ਸੂਰਜ ਬਾਜਵਾ, ਡਾ. ਰਾਕੇਸ਼ ਮਸੀਹ, ਸਟਾਫ ਨਰਸ ਕਲਵੰਤ ਕੌਰ, ਮਨਦੀਪ ਕੌਰ, ਰੋਹਿਤ, ਸਤਿੰਦਰ ਸਿੰਘ ਹਰਚੋਵਾਲ, ਕਾਮਰੇਡ ਹਰਦੀਪ ਸਿੰਘ ਪੰਡੌਰੀ, ਬੇਅੰਤ ਸਿੰਘ ਅÏਲਖ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚੋਲਾ ਸਾਹਿਬ ਯਾਤਰਾ ਦਾ ਕਾਦੀਆਂ ਵਿਖੇ ਪੁੱਜਣ 'ਤੇ ਕੀਤਾ ਨਿੱਘਾ ਸਵਾਗਤ ਅਗਲੀ ਖ਼ਬਰ ਦਿਹਾਤੀ ਮਜ਼ਦੂਰ ਸਭਾ ਦੀ ਜਨਰਲ ਬਾਡੀ ਮੀਟਿੰਗ ਹੋਈ
Ad Position 24