ਕਾਦੀਆਂ, 6 ਮਾਰਚ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)-ਅੱਜ ਕਸਬਾ ਕਾਦੀਆਂ ਵਿਖੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਵਸਤਰ ਚੋਲਾ ਸਾਹਿਬ ਦੇ ਦਰਸ਼ਨ ਕਰਨ ਡੇਰਾ ਬਾਬਾ ਨਾਨਕ ਜਾਣ ਵਾਸਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਬਾਬਾ ਰਣਧੀਰ ਸਿੰਘ ਦੀ ਅਗਵਾਈ ਵਿਚ ਆਰੰਭ ਹੋਏ ਪੈਦਲ ਸੰਗ ਯਾਤਰਾ ਦਾ ਕਾਦੀਆਂ ਸ਼ਹਿਰ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਗੁਰਮਤਿ ਪ੍ਰਚਾਰ ਸੁਸਾਇਟੀ ਕਾਦੀਆਂ, ਨੌਜਵਾਨ ਸੇਵਕ ਜਥਾ ਮੁਹੱਲਾ ਅਕਾਲਗੜ੍ਹ, ਅਹਿਮਦੀਆ ਭਾਈਚਾਰਾ, ਗੁਰਦੁਆਰਾ ਸਿੰਘ ਸਭਾ ਮੁਹੱਲਾ ਧਰਮਪੁਰਾ ਦੀ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਨਾਨਕ ਸੇਵਾ ਸੁਸਾਇਟੀ ਪਿੰਡ ਨਾਥਪੁਰ, ਰਾਮਪੁਰ, ਰਜ਼ਾਦਾ ਸਮੇਤ ਹਜ਼ਾਰਾਂ ਹੀ ਸਥਾਨਕ ਸੰਗਤਾਂ ਅਤੇ ਸਾ. ਪ੍ਰਧਾਨ ਨਗਰ ਕੌਂਸਲ ਜਥੇਦਾਰ ਜਰਨੈਲ ਸਿੰਘ ਮਾਹਲ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰਇਕਬਾਲ ਸਿੰਘ ਮਾਹਲ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਸੰਗਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਜਥੇਦਾਰ ਬਾਬਾ ਰਣਧੀਰ ਸਿੰਘ ਖੰਡਿਆਲਾ ਸੈਣੀਆਂ ਅਤੇ ਪੈਦਲ ਸੰਗ ਯਾਤਰਾ ਦਾ ਭਰਵਾਂ ਸਵਾਗਤ ਕੀਤਾ | ਵੱਖ-ਵੱਖ ਸਥਾਨਾਂ 'ਤੇ ਚਾਹ ਪਕੌੜਿਆਂ, ਫ਼ਲ, ਮਠਿਆਈਆਂ, ਲੰਗਰ ਆਦਿ ਪਦਾਰਥਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਟਹਿਲ ਸੇਵਾ ਕੀਤੀ | ਜਥੇਦਾਰ ਬਾਬਾ ਰਣਧੀਰ ਸਿੰਘ ਖੰਡਿਆਲਾ ਸੈਣੀਆਂ ਨੇ ਜਥੇਦਾਰ ਗੋਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰਤਿੰਦਰਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਮਨਜੀਤ ਸਿੰਘ ਸਰਪੰਚ ਬਸਰਾਵਾਂ, ਮਲਕੀਅਤ ਸਿੰਘ ਹੈਪੀ, ਅਮਰੀਕ ਸਿੰਘ ਸਲਾਹਪੁਰ, ਮਾਸਟਰ ਪਰਮਜੀਤ ਸਿੰਘ, ਡਾ. ਹਰਬੰਸ ਸਿੰਘ ਬਸਰਾਵਾਂ, ਬੀਬੀ ਹਰਪਾਲ ਕੌਰ ਭਾਟੀਆ ਐੱਮ.ਸੀ., ਸੁਖਪ੍ਰੀਤ ਸਿੰਘ ਸੈਂਬੀ ਭਾਟੀਆ, ਵਿਜੇ ਕੁਮਾਰ, ਗਗਨਦੀਪ ਸਿੰਘ ਗਿੰਨੀ, ਗੁਰਜੀਤ ਸਿੰਘ ਡਿੰਪਲ, ਦਵਿੰਦਰਪਾਲ ਸਿੰਘ ਭਾਟੀਆ, ਅਵਤਾਰ ਸਿੰਘ ਨਿਰਮਾਣ, ਲਵਜੀਤ ਸਿੰਘ ਬਸਰਾਵਾਂ, ਹਰਭਜਨ ਸਿੰਘ ਭਾਟੀਆ, ਅਜੀਤਪਾਲ ਸਿੰਘ ਮੋਨੂੰ, ਸ਼ਿੰਗਾਰਾ ਸਿੰਘ ਸੰਧੂ, ਸੁਰਜੀਤ ਸਿੰਘ ਆਰੇ ਵਾਲੇ, ਜਸਪਾਲ ਸਿੰਘ ਨੰਨਾ ਆਦਿ ਸੰਗਤਾਂ ਨੇ ਨਤਮਸਤਕ ਹੋ ਕੇ ਪੈਦਲ