28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ੋ੍ਰਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਵਰਕਰ ਪੱਬਾਂ ਭਾਰ- ਜਥੇ. ਲੰਗਾਹ

Ad Position 21
No active advertisement
ਅਜੀਤ ਡੈਸਕ 07-03-2026
ਕੋਟਲੀ ਸੂਰਤ ਮੱਲ੍ਹੀ, 6 ਮਾਰਚ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਅੰਦਰ ਸ਼ੋ੍ਰਮਣੀ ਅਕਾਲੀ ਦਲ ਵਲੋਂ 21 ਮਾਰਚ ਨੂੰ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਅਕਾਲੀ ਵਰਕਰ ਪੱਬਾਂਭਾਰ ਹੋ ਗਏ ਹਨ ਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ | ਹਲਕੇ ਦੇ ਸਰਕਲਾਂ 'ਚ ਭਰਵੀਆਂ ਮੀਟਿੰਗਾਂ ਕਰਨ ਉਪਰੰਤ ਜਥੇਦਾਰ ਲੰਗਾਹ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਸਮੇਂ ਜੋ ਲੋਕਾਂ ਦੀ ਬਿਹਤਰੀ ਤੇ ਪੰਜਾਬ ਦੀ ਤਰੱਕੀ ਲਈ ਕੰਮ ਹੋਏ ਹਨ, ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸਾਰੇ ਹੀ ਇਕਜੁੱਟ ਦਿਖਾਈ ਦੇਣਗੇ | ਇਸ ਮੌਕੇ ਤੇਜਬੀਰ ਸਿੰਘ ਦਿਓ ਪੀ.ਏ. ਲੰਗਾਹ, ਜਥੇਦਾਰ ਬਲਵਿੰਦਰ ਸਿੰਘ ਢਿਲਵਾਂ ਸਰਕਲ ਪ੍ਰਧਾਨ, ਕੁਲਜੀਤ ਸਿੰੋਘ ਰਿਆੜ, ਕੁਲਜੀਤ ਸਿੰਘ ਮਝੈਲ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਚੇਅਰਮੈਨ ਬੂਟਾ ਸਿੰਘ ਅਠਵਾਲ, ਕੁਲਜੀਤ ਸਿੰਘ ਬਿੱਲਾ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਮਲਕਪੁਰ, ਸਰਵਨ ਸਿੰਘ ਲੁਕਮਾਨੀਆਂ, ਧਰਮਿੰਦਰ ਸਿੰਘ ਬੱਬਾ ਰਾਏਚੱਕ, ਬਲਦੇਵ ਮਸੀਹ ਦਰਗਾਬਾਦ, ਪ੍ਰਭਜੋਤ ਸਿੰਘ ਦੋਲੋਵਾਲ, ਜਸਵਿੰਦਰ ਸਿੰਘ ਗੋਗੀ ਸਾਬਕਾ ਸਰਪੰਚ ਕੋਟਲੀ, ਥਾਣੇਦਾਰ ਗੁਰਮੇਜ਼ ਸਿੰਘ ਕੋਟਲੀ, ਬਲਵਿੰਦਰ ਸਿੰਘ ਮੰਗਾ ਕੋਟਲੀ, ਸਾਬਕਾ ਸਰਪੰਚ ਪ੍ਰੀਤਮ ਸਿੰਘ ਜੀਵਨ ਨੰਗਲ, ਸੁਖਵਿੰਦਰ ਸਿੰਘ ਗੋਰਾ ਜੀਵਨ ਨੰਗਲ, ਬਲਬੀਰ ਸਿੰਘ ਅਠਵਾਲ, ਲਖਵਿੰਦਰ ਸਿੰਘ ਢਿਲਵਾਂ, ਜਗਜੀਤ ਸਿੰਘ ਢਿਲਵਾਂ, ਸਤਨਾਮ ਸਿੰਘ ਪਟਵਾਰੀ, ਜਸਵਿਦਰ ਸਿੰਘ ਝੰਗੀ, ਮਨਜੀਤ ਸਿੰਘ ਪੱਡਾ, ਹਰਦੇਵ ਸਿੰਘ ਡੇਰਾ ਪਠਾਣਾ ਸਮੇਤ ਅਕਾਲੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਵਲੋਂ 100 ਉਦਮੀ ਮਹਿਲਾਵਾਂ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਚੋਲਾ ਸਾਹਿਬ ਯਾਤਰਾ ਦਾ ਕਾਦੀਆਂ ਵਿਖੇ ਪੁੱਜਣ 'ਤੇ ਕੀਤਾ ਨਿੱਘਾ ਸਵਾਗਤ
Ad Position 24