26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਜਸਵਾਲੀ ਵਿਖੇ ਕਰੀਬ 200 ਉੱਦਮੀ ਮਹਿਲਾਵਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 07-03-2026
ਨਰੋਟ ਮਹਿਰਾ, 6 ਮਾਰਚ (ਰਾਜ ਕੁਮਾਰੀ)- ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅੱਜ ਆਪਣਾ ਕਾਰੋਬਾਰ ਆਪਣੀ ਪਹਿਚਾਣ ਅਧੀਨ ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ 2026 ਸਮਾਗਮ ਜਸਵਾਲੀ ਰੈਸਟ ਹਾਊਸ ਵਿਖੇ ਹਲਕਾ ਇੰਚਾਰਜ ਬਲਜਿੰਦਰ ਕੌਰ ਦੀ ਪ੍ਰਧਾਨਗੀ ਵਿਚ ਕਰਵਾਇਆ ਗਿਆ | ਸਮਾਗਮ ਵਿਚ ਰੇਖਾਮਨੀ ਸ਼ਰਮਾ ਮਾਝਾ ਜ਼ੋਨ ਇੰਚਾਰਜ ਤੇ ਪਵਨ ਕੁਮਾਰ ਫ਼ੌਜੀ ਚੇਅਰਮੈਨ ਬਲਾਕ ਸੰਮਤੀ ਘਰੋਟਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਤੋਂ ਇਲਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਿਤਿਨ ਕੁਮਾਰ ਤੇ ਉਪ ਚੇਅਰਮੈਨ ਬਲਾਕ ਸੰਮਤੀ ਘਰੋਟਾ ਨੀਰੂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਮੌਕੇ ਵਾਇਸ ਹਲਕਾ ਇੰਚਾਰਜ ਸੁਨੀਤਾ ਸੈਣੀ, ਸਰਪੰਚ ਕਰਨਵੀਰ, ਸਰਪੰਚ ਰਵੀ ਕੁਮਾਰ, ਬਲਾਕ ਪ੍ਰਧਾਨ ਸੋਨਮ, ਰਜਿੰਦਰ ਕੌਰ ਸਰਪੰਚ ਆਸਾਬਾਨੋ, ਮਧੂ ਬਾਲਾ ਘਰੋਟਾ, ਗੁਰਮੀਤ ਕੌਰ, ਸ਼ਾਰਦਾ, ਸੰਦੀਪ ਕੌਰ, ਚੰਦਾ ਦੇਵੀ, ਸੰਧਿਆ ਦੇਵੀ, ਗੀਤਾ ਤੇ ਹੋਰ ਮਹਿਲਾ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ | ਸਮਾਗਮ ਦੇ ਸ਼ੁੱਭ ਆਰੰਭ 'ਤੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ | ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਆਉਂਦੇ ਬਲਾਕ ਘਰੋਟਾ, ਬਮਿਆਲ ਤੇ ਨਰੋਟ ਜੈਮਲ ਸਿੰਘ ਦੀਆਂ ਉੱਦਮੀ ਮਹਿਲਾਵਾਂ ਨੂੰ ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ-2026 ਦੇ ਨਾਲ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮੋਗਾ 'ਚ 14 ਨੂੰ ਹੋਵੇਗੀ ਭਾਜਪਾ ਦੀ ਮਹਾਂ ਰੈਲੀ, ਅਮਿਤ ਸ਼ਾਹ ਕਰਨਗੇ ਸੰਬੋਧਨ- ਸੁਰਿੰਦਰ ਸ਼ਿੰਦਾ <br/> ਅਗਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ ਵਲੋਂ 13 ਦੀ ਪੰਜਾਬ ਬਚਾਓ ਰੈਲੀ ਸੰਬੰਧੀ ਮੀਟਿੰਗ
Ad Position 24