06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰੋਟਰੀ ਕਲੱਬ ਬਟਾਲਾ ਵਲੋਂ ਕੈਨੇਡਾ ਕਿ੍ਕਟ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 08-03-2026
ਬਟਾਲਾ, 7 ਮਾਰਚ (ਸੋਤਿੰਦਰ ਸਿੰਘ)- ਰੋਟਰੀ ਕਲੱਬ ਬਟਾਲਾ ਨੇ ਕੈਨੇਡਾ ਕਿ੍ਕਟ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਨੂੰ ਉਸ ਦੇ ਜੱਦੀ ਸ਼ਹਿਰ ਬਟਾਲਾ ਨੂੰ ਅੰਤਰਰਾਸ਼ਟਰੀ ਮਾਣ ਦਿਵਾਉਣ ਲਈ ਸਨਮਾਨਿਤ ਕਰਨ ਸਬੰਧੀ ਇਕ ਵਿਸੇਸ਼ ਸਮਾਗਮ ਪ੍ਰਧਾਨ ਰੋਟੇਰੀਅਨ ਨਿਪੁਣ ਅਗਰਵਾਲ ਅਤੇ ਕਲੱਬ ਸਕੱਤਰ ਰੋਟੇਰੀਅਨ ਪਾਰਸ ਵਢੇਰਾ ਦੀ ਅਗਵਾਈ ਹੇਠ ਕੀਤਾ ਗਿਆ | ਉਸ ਵਿਸ਼ੇਸ਼ ਮਹਿਮਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਨਿੱਘਾ ਸਵਾਗਤ ਕੀਤਾ ਅਤੇ ਅੰਤਰਰਾਸ਼ਟਰੀ ਕਿ੍ਕਟ ਦੇ ਖੇਤਰ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸ਼ਾਲਾਘਾ ਕੀਤੀ | ਕਲੱਬ ਮੈਂਬਰਾਂ ਨੇ ਦਿਲਪ੍ਰੀਤ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਸਮਰਪਣ, ਸਖਤ ਮਿਹਨਤ ਅਤੇ ਬਟਾਲਾ ਤੋਂ ਅੰਤਰਰਾਸ਼ਟਰੀ ਪੱਧਰ 'ਤੇ ਕੈਨੇਡਾ ਦੀ ਨੁਮਾਇੰਦਗੀ ਕਰਨ ਤੱਕ ਦੇ ਸ਼ਾਨਦਾਰ ਸਫਰ ਲਈ ਵਧਾਈ ਦਿੱਤੀ | ਇਸ ਮੌਕੇ ਰੋਟਰੀ ਕਲੱਬ ਬਟਾਲਾ ਨੇ ਦਿਲਪ੍ਰੀਤ ਸਿੰਘ ਬਾਜਵਾ ਨੂੰ ਖੇਡਾਂ ਵਿਚ ਉਨ੍ਹਾਂ ਦੇ ਯੋਗਦਾਨ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਰੋਟੇਰੀਅਨ ਰਾਜੇਸ਼ ਕਵਾਤਰਾ, ਰੋਟੇਰੀਅਨ ਬਲਦੇਵ ਪ੍ਰਰਾਸ਼ਰ, ਰੋਟੇਰੀਅਨ ਐਚ.ਐਸ., ਰੋਟੇਰੀਅਨ ਐਸ.ਜੇ. ਬਾਂਸਲ, ਰੋਟੇਰੀਅਨ ਭੁਪਿੰਦਰ ਸਿੰਘ ਕਾਲੜਾ, ਰੋਟੇਰੀਅਨ ਵਰੁਣ ਅਗਰਵਾਲ, ਰੋਟੇਰੀਅਨ ਨਰਿੰਦਰ ਸਿੰਘ ਸਿੱਧੂ, ਰੋਟੇਰੀਅਨ ਪਰਮਿੰਦਰ ਸਿੰਘ, ਰੋਟੇਰੀਅਨ ਮਨਮਿੰਦਰ ਸਿੰਘ, ਰੋਟੇਰੀਅਨ ਜਗਪ੍ਰੀਤ ਸੰਧੂ, ਰੋਟੇਰੀਅਨ ਗੁਰਪ੍ਰੀਤ ਸਿੰਘ, ਅਤੇ ਰੋਟੇਰੀਅਨ ਵਿਨੋਦ ਸਚਦੇਵਾ ਸਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਮੀਟਿੰਗ ਦੌਰਾਨ ਲਏ ਅਹਿਮ ਫ਼ੈਸਲੇ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਵਲੋਂ ਵਿਧਾਨ ਸਭਾ ਦਾ ਘਿਰਾਓ ਅੱਜ : ਫੱਜੂਪੁਰ <br/>
Ad Position 24
No active advertisement