ਬਟਾਲਾ, 7 ਮਾਰਚ (ਸਤਿੰਦਰ ਸਿੰਘ)- ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਕੇਸਰੀ ਝੰਡਾ ਚਾਹਲ ਪੰਜਾਬ ਦੇ ਪਧਾਨ ਗੁਰਵੇਲ ਸਿੰਘ ਬੱਲਪੁਰੀਆਂ ਨੇ ਸਾਥੀਆਂ ਸਮੇਤ ਦੱਸਿਆ ਕਿ ਜਥੇਬੰਦੀ ਦੇ ਸੀਨੀਅਰ ਬਲਵਿੰਦਰ ਸਿੰਘ ਬਠੇ ਭੈਣੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਪੀ. ਐਂਡ. ਐਮ. ਸਰਕਲ ਅੰਮਿ੍ਤਸਰ ਦੇ ਉਪ ਮੱੁਖ ਇੰਜਨੀਅਰ ਰਾਜੀਵ ਕਪੂਰ ਨਾਲ ਉਨ੍ਹਾਂ ਦੇ ਦਫਤਰ ਵਿਖੇ ਹੋਈ | ਇਸ ਮੌਕੋ ਸਰਕਲ ਅਧੀਨ 66 ਕੇ.ਵੀ. ਸਬ ਸਟੇਸਨਾਂ 'ਤੇ ਡਿਉਟੀਆਂ ਕਰਦੇ ਬਿਜਲੀ ਮੁਲਾਜ਼ਮਾਂ ਦੀਆਂ ਵਾਧੂ ਸਮੇਂ ਸਮੇਤ ਹੋਰ ਲਟਕਦੀਆਂ ਆ ਰਹੀਆਂ ਮੰਗਾਂ ਤੇ ਮੁਸ਼ਕਲਾਂ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕਰਨ ਉਪਰੰਤ ਕਈ ਫੈਸਲੇ ਲਏ ਗਏ | ਮੀਟਿੰਗ ਵਿਚ ਬਾਰਡਰ ਜ਼ੋਨ ਅੰਮਿ੍ਤਸਰ ਦੇ ਜਸਪ੍ਰੀਤ, ਰਛਪਾਲ ਸਿੰਘ ਕਾਹਲੋਂ, ਕੁਲਦੀਪ ਸਿੰਘ ਕਾਹਨੂੰਵਾਨ, ਰਣਜੀਤ ਸਿੰਘ ਪ੍ਰਧਾਨ ਮੰਡਲ ਅਜ਼ਨਾਲਾ, ਜੇਮਜ਼ ਭੱਟੀ ਪ੍ਰਧਾਨ ਪੀ. ਐਂਡ. ਐਮ. ਜ਼ੋਨ ਲੁਧਿਆਣਾ, ਰਵੀਪ੍ਰਤਾਪ 66 ਕੇ.ਵੀ. ਢੱਡੇ, ਗੁਰਪਿੰਦਰ ਸਿੰਘ ਸਕੱਤਰ ਅੰਮਿ੍ਤਸਰ, ਸਤਨਾਮ ਸਿੰਘ ਸ਼ਾਹਪਰ ਗੋਰਾਇਆ, ਬਲਜੀਤ ਸਿੰਘ ਸ਼ਾਹਪੁਰ ਗੋਰਾਇਆ, ਹਰਮੀਤ ਸਿੰਘ ਡੇਰਾ ਬਾਬਾ ਨਾਨਕ, ਅੰਮਿ੍ਤਪਾਲ ਸਿੰਘ ਡੇਰਾ ਬਾਬਾ ਨਾਨਕ, ਸਤਨਾਮ ਸਿੰਘ ਬਿਜਲੀਵਾਲ, ਪ੍ਰਭਜੋਤ ਸਿੰਘ ਸਕੱਤਰ ਅਜਨਾਲਾ, ਵਧੀਕ ਨਿਗਰਾਨ ਇੰਜਨੀਆਰ ਮੰਡਲ ਅੰਮਿ੍ਤਸਰ ਜਗਤਾਰ ਸਿੰਘ ਮੌਜੂਦ ਸਨ | ਇਸ ਮੌਕੇ ਫੈਡਰੇਸ਼ਨ ਵਫ਼ਦ ਨੂੰ ਸ੍ਰੀ ਰਾਜੀਵ ਕਪੂਰ ਨੇ ਵਿਸ਼ਵਾਸ ਦਿੱਤਾ ਹੈ ਕਿ ਮੁਲਾਜ਼ਮਾਂ ਦੇ ਕੰਮਕਾਰ ਪਹਿਲ ਦੇ ਆਧਾਰ 'ਤੇ