ਬਟਾਲਾ, 7 ਮਾਰਚ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸਰਕਲ ਗੁਰਦਾਸਪੁਰ ਦੀ ਇਕ ਵਿਸ਼ੇਸ਼ ਮੀਟਿੰਗ ਦਿਲਬਾਗ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਵਿਸ਼ੇਸ ਤੌਰ 'ਤੇ ਸ਼ਾਮਿਲ ਹੋੁਏ | ਇਸ ਦੌਰਾਨ ਮੁਲਾਜ਼ਮਾਂ ਦੇ ਮਸਲਿਆਂ ਬਾਰੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਜ਼ਟ ਦੌਰਾਨ ਮੁਲਾਜ਼ਮਾਂ ਦੇ ਰਹਿੰਦੇ ਬਕਾਏ ਅਤੇ ਹੋਰ ਮੰਗਾਂ ਬਾਰੇ ਵਿਚਾਰ ਕਰੇ, ਨਹੀ ਤਾਂ ਮੁਲਾਜ਼ਮ ਸੰਘਰਸ਼ ਲਈ ਮਜਬੂਰ ਹੋਣਗੇ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਯੂਨਾਈਟਿਡ ਪੈਨਸ਼ਨਰ ਐਸੋਸੀਏਸ਼ਨ ਦੀ ਨਵੀਂ 14 ਮੈਂਬਰੀ ਟੀਮ ਦਾ ਪੁਨਰ ਗਠਨ ਕੀਤਾ ਗਿਆ, ਜਿਸ ਵਿਚ ਹਰਜੀਤ ਸਿੰਘ ਟਰਪਈ ਨੂੰ ਕਨਵੀਨਰ ਤੇ ਅਹੁਦੇਦਾਰਾਂ ਵਿਚ ਚੌਧਰੀ ਪਿ੍ਥਵੀ ਰਾਜ, ਸਤਬੀਰ ਸਿੰਘ ਏ.ਓ. ਫੀਲਡ, ਮੁਖਤਿਆਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਪਾਹੜਾ, ਦਲਜੀਤ ਸਿੰਘ ਮੱਟੋਵਾਲ, ਮਨਜੀਤ ਸਿੰਘ ਪਾਹੜਾ, ਸੁਰਜੀਤ ਸਿੰਘ ਅਮਰਗੜ੍ਹ, ਸਰਬਜੀਤ ਸਿੰਘ ਪੰਧੇਰ, ਯਸ਼ਪਾਲ ਸ਼ਰਮਾ ਚੁਣਿਆ ਗਿਆ | ਇਸ ਮੌਕੇ ਨਵੀਂ ਚੁਣੀ ਕਮੇਟੀ ਦੇ ਕਨਵੀਨਰ ਤੇ ਅਹੁਦੇਦਾਰਾਂ ਵਲੋਂ ਐਸ਼ੋਸੀਏਸ਼ਨ ਨੂੰ ਭਰੋਸਾ ਦੁਆਇਆ ਕਿ ਉਹ ਐਸ਼ੋਸੀਏਸ਼ਨ ਦੀ ਹਰ ਮੁੱਦੇ ਲਈ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਦਰਬਾਰਾ ਸਿੰਘ ਛੀਨਾ, ਦਲਬੀਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਗਿੱਲ, ਜਸਵਿੰਦਰ ਸਿੰਘ ਗਿੱਲ, ਅਰਨ ਸਿੰਘ ਪਰਮਾਰ, ਗੁਰਦਿਆਲ ਸਿੰਘ, ਤਰਲੋਕ ਸਿੰਘ ਖੁੰਡੀ, ਠਾਕੁਰ ਕਮਲ, ਰਾਜਵਿੰਦਰ ਸਿੰਘ ਟਰਪੱਲਾ, ਅਮੋਲਕ ਸਿੰਘ ਗਿੱਲ, ਬਲਵਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਗਿੱਲ, ਪ੍ਰਗਟ ਸਿੰਘ, ਸੁੱਚਾ ਸਿੰਘ, ਬਲਵੰਤ ਰਾਏ, ਦਵਿੰਦਰ ਸਿੰਘ ਵੜੈਚ, ਪ੍ਰੇਮ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ |