ਇਪਟਾ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੰੂ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ
ਅਜੀਤ ਡੈਸਕ
08-03-2026
ਗੁਰਦਾਸਪੁਰ, 7 ਮਾਰਚ (ਅਸ਼ੋਕ ਸ਼ਰਮਾ)- ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਨੰੂ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਛੋਟੇ ਪੁੱਤਰ ਇੰਜੀ: ਕੁਲਵਿੰਦਰ ਸਿੰਘ ਸਰਾਂ (36) ਦਾ ਬੀਤੀ 6 ਮਾਰਚ ਨੰੂ ਦਿਹਾਂਤ ਹੋ ਗਿਆ | ਗੁਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ 4 ਸਾਲ ਤੋਂ ਦਿਮਾਗ਼ ਦੇ ਕੈਂਸਰ ਤੋਂ ਪੀੜਤ ਸੀ | ਮਿ੍ਤਕ ਆਪਣੇ ਪਿੱਛੇ ਪੰਜ ਸਾਲਾ ਲੜਕਾ, ਪਤਨੀ ਤੇ ਬਜ਼ੁਰਗ ਮਾਤਾ, ਪਿਤਾ ਛੱਡ ਗਿਆ | ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ 8 ਮਾਰਚ ਨੰੂ ਸ਼ਾਮ 4 ਵਜੇ ਸ਼ਮਸ਼ਾਨਘਾਟ ਮਾਨ ਕੌਰ ਨੇੜੇ ਵਾਈਟ ਰਿਜ਼ਾਰਟ ਵਿਖੇ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ ਵਿਚ ਪ੍ਰਧਾਨ ਪਾਹੜਾ ਨਾਲ ਸ਼ਹਿਰ ਦੇ ਸਿਆਸੀ ਤੇ ਹੋਰ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਮਿ੍ਤਕ ਕੁਲਵਿੰਦਰ ਸਿੰਘ ਦੇ ਭੈਣ ਭਰਾ ਵਿਦੇਸ਼ ਵਿਚ ਹਨ ਅਤੇ ਉਨ੍ਹਾਂ ਦੇ ਆਉਣ 'ਤੇ ਹੀ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ |