07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਹਾਜਨ ਮਹਿਲਾ ਵਿੰਗ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

Ad Position 21
No active advertisement
ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੁਮਿਤ)- ਮਹਾਜਨ ਮਹਿਲਾ ਵਿੰਗ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਪੂਨਮ ਮਹਾਜਨ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸੰਸਥਾ ਦੀ ਮੁੱਖ ਸਰਪ੍ਰਸਤ ਰੰਜਨਾ ਮਹਾਜਨ, ਰਾਸ਼ਟਰੀ ਪ੍ਰਧਾਨ ਰੇਣੂ ਗੁਪਤਾ ਤੇ ਜੰਗੀ ਮਹਾਜਨ ਸ਼ੁਕਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਔਰਤਾਂ ਦੇ ਵਿਕਾਸ ਤੇ ਸਸ਼ਕਤੀਕਰਨ ਸੰਬੰਧੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ | ਪ੍ਰੋਗਰਾਮ ਵਿਚ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਭਾਗ ਲਿਆ ਤੇ ਸਮਾਜ ਵਿਚ ਔਰਤਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ | ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਹਿਮਾਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਔਰਤਾਂ ਦੀ ਹਰ ਖੇਤਰ 'ਚ ਤਰੱਕੀ ਸਮਾਜ ਦੀ ਤਰੱਕੀ ਦਾ ਪ੍ਰਤੀਕ ਹੈ | ਉਨ੍ਹਾਂ ਮਹਾਜਨ ਮਹਿਲਾ ਵਿੰਗ ਵਲੋਂ ਸਮਾਜਿਕ ਅਤੇ ਔਰਤਾਂ ਦੀ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ | ਅੰਤ ਵਿਚ ਸੰਸਥਾ ਵਲੋਂ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਅਤੇ ਔਰਤਾਂ ਨੂੰ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਿਆਉਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ 24 ਦੀ ਦਿੱਲੀ ਰੈਲੀ 'ਚ ਵੱਡਾ ਜਥਾ ਸ਼ਾਮਿਲ ਹੋਵੇਗਾ- ਕਾਮਰੇਡ ਸਹਿਗਲ
Ad Position 24