07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 08-03-2026
ਪਠਾਨਕੋਟ, 7 ਮਾਰਚ (ਸੰਧੂ)- ਹਿਮ ਸ਼ਿਖਾ ਸਕੂਲ ਮਾਮੂਨ ਦੇ ਈਕੋ ਕਲੱਬ ਨੇ ਪਿ੍ੰਸੀਪਲ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਪੋਸਟਰ ਮੇਕਿੰਗ ਮੁਕਾਬਲੇ ਅਤੇ ਸਫ਼ਾਈ ਮੁਹਿੰਮ ਚਲਾਈ | ਈਕੋ ਕਲੱਬ ਦੇ ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਚਲਾਈ ਅਤੇ ਸਕੂਲ ਕੈਂਪਸ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਪ੍ਰਣ ਲਿਆ | ਪੋਸਟਰ ਮੇਕਿੰਗ ਮੁਕਾਬਲੇ ਵਿਚ ਨੀਤੂ ਨੇ ਪਹਿਲਾ ਸਥਾਨ, ਨਿਧੀ ਨੇ ਦੂਜਾ ਅਤੇ ਸੰਚਿਤ ਤੇ ਕਰਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕੋਆਰਡੀਨੇਟਰ ਫ਼ਲਕ ਸ਼ਰਮਾ ਤੇ ਈਕੋ ਕਲੱਬ ਇੰਚਾਰਜ ਸ਼੍ਰੇਆ ਸ਼ਰਮਾ ਦੁਆਰਾ ਭਾਗੀਦਾਰਾਂ ਨੂੰ ਸਰਟੀਫਿਕੇਟ ਤੇ ਇਨਾਮ ਪ੍ਰਦਾਨ ਕੀਤੇ ਗਏ | ਪ੍ਰੋਗਰਾਮ ਤੋਂ ਬਾਅਦ ਸਾਰੇ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ | ਇਸ ਮੌਕੇ ਮੈਨੇਜਰ ਮੀਨਾ ਸ਼ਰਮਾ, ਪ੍ਰਵੀਨ ਲਤਾ, ਰਿਚਾ ਸ਼ਰਮਾ, ਸੁਰੇਸ਼ ਕੁਮਾਰੀ, ਸਵਾਤੀ ਗੁਪਤਾ, ਸੰਤੋਸ਼, ਸੰਧਿਆ, ਰਿਤਿਕਾ, ਸੋਮਾ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ 'ਚੋਂ ਮੱਛੀਆਂ ਫੜਨ ਦੀ ਆਨਲਾਈਨ ਬੋਲੀ 19 ਨੰੂ ਅਗਲੀ ਖ਼ਬਰ ਮਹਾਜਨ ਮਹਿਲਾ ਵਿੰਗ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Ad Position 24