19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਾਨ ਸਰਕਾਰ ਨੇ ਸਾਰੀਆਂ ਗਾਰੰਟੀਆਂ ਕੀਤੀਆਂ ਪੂਰੀਆਂ : ਹਲਕਾ ਇੰਚਾਰਜ ਪੰਨੂੰ

Ad Position 21
No active advertisement
ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ<br/> 09-03-2026

ਅਲੀਵਾਲ, 8 ਮਾਰਚ (ਸੁੱਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 4 ਸਾਲਾਂ 'ਚ ਕਰੀਬ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਸਨ ਤੇ ਸਿਰਫ਼ ਇਕ ਗਾਰੰਟੀ ਮਹਿਲਾਵਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਰਹਿੰਦੀ ਸੀ | ਅੱਜ ਮਹਿਲਾ ਦਿਵਸ ਦੇ ਮੌਕੇ 'ਤੇ ਪੰਜਾਬ ਸਰਕਾਰ ਨੇ ਆਪਣੇ 5ਵੇਂ ਬਜਟ ਸੈਸ਼ਨ 'ਚ ਐੱਸ.ਸੀ. ਮਹਿਲਾਵਾਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਨ੍ਹਾਂ ਨੂੰ 1500 ਰੁਪਏ ਤੇ ਜਨਰਲ ਵਰਗ ਦੀਆਂ ਅÏਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ | ਇਸ ਸਕੀਮ ਵਿਚ ਉਨ੍ਹਾਂ ਮਹਿਲਾਵਾਂ ਨੂੰ ਵੀ ਲਾਭ ਮਿਲੇਗਾ, ਜੋ ਬੁਢਾਪਾ, ਵਿਕਲਾਂਗ ਤੇ ਵਿਧਵਾ ਪੈਨਸ਼ਨ ਪ੍ਰਾਪਤ ਕਰਦੀਆਂ ਹਨ | ਇਸ ਸਕੀਮ ਅਧੀਨ ਸਿਰਫ਼ ਉਹ ਮਹਿਲਾਵਾਂ ਨੂੰ ਬਾਹਰ ਰੱਖਿਆ ਗਿਆ ਹੈ, ਜੋ ਆਮਦਨੀ ਦਾ ਟੈਕਸ ਦਿੰਦੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਦੀਆਂ 90 ਫ਼ੀਸਦੀ ਤੋਂ ਜ਼ਿਆਦਾ ਔਰਤਾਂ ਲਾਭ ਪ੍ਰਾਪਤ ਕਰਨਗੀਆਂ, ਜੋ ਕਿ ਪੰਜਾਬ ਦੀਆਂ ਔਰਤਾਂ ਲਈ ਮਹਿਲਾ ਦਿਵਸ ਮੌਕੇ ਵੱਡਾ ਤੋਹਫ਼ਾ ਹੈ | ਇਸ ਐਲਾਨ ਨਾਲ ਪੰਜਾਬ ਦੀ ਲਗਪਗ ਸਾਰੀਆਂ ਔਰਤਾਂ 'ਚ ਖੁਸ਼ੀ ਦਾ ਮਾਹੌਲ ਹੈ | ਹਲਕਾ ਇੰਚਾਰਜ ਪਨੂੰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹੀ ਪਹਿਲੀ ਪਾਰਟੀ ਹੈ, ਜਿਸ ਨੇ ਆਪਣੀਆਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰ ਕੇ ਹੋਰ ਵੀ ਪੰਜਾਬ ਦੀ ਜਨਤਾ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 2027 'ਚ 'ਆਪ' ਦੀ ਸਰਕਾਰ ਬਣਾਉਣ ਜਾ ਰਹੀ ਹੈ ਕਿਉਂਕ ਪੰਜਾਬ ਦੀ ਸਰਕਾਰ ਦੇ ਕੀਤੇ ਕੰਮਾਂ ਤੋਂ ਬਹੁਤ ਖੁਸ਼ ਹੈ | ਅੱਜ ਸਰਕਾਰ ਮਹਿਲਾਵਾਂ ਦਾ 1000 ਰੁਪਏ ਵਾਲਾ ਵਾਅਦਾ ਪੂਰਾ ਕਰ ਕੇ ਸਭ ਦੇ ਦਿਲਾਂ ਨੂੰ ਜਿੱਤ ਲਿਆ ਹੈ | ਇਸ ਲਈ 2027 'ਚ ਪੰਜਾਬ ਦੀ ਜਨਤਾ ਮੁੜ 'ਆਪ' ਦੀ ਹੀ ਸਰਕਾਰ ਵੇਖਣਾ ਚਾਹੇਗੀ |

Ad Position 22
No active advertisement
ਪਿਛਲੀ ਖ਼ਬਰ ਪ੍ਰਭਜੋਤ ਸਿੰਘ ਦਿਓ ਤੇ ਪਿ੍ਤਪਾਲ ਸਿੰਘ ਦਾ ਇੰਪਲਾਈਜ਼ ਫੈਡਰੇਸ਼ਨ 'ਚ ਸ਼ਾਮਿਲ ਹੋਣ 'ਤੇ ਸਵਾਗਤ ਅਗਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਵਿਧਾਨ ਸਭਾ ਵੱਲ ਮਾਰਚ ਕਰਦੇ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ
Ad Position 24