ਅੱਚਲ ਸਾਹਿਬ, 8 ਮਾਰਚ (ਗੁਰਚਰਨ ਸਿੰਘ)- ਬਟਾਲਾ-ਮਹਿਤਾ ਰੋਡ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕੁਰ ਢਾਬੇ ਕੋਲ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ ਵਿਚ ਦੋ ਦੀ ਮੌਤ ਹੋ ਗਈ | ਥਾਣਾ ਰੰਗੜ ਨੰਗਲ ਦੇ ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਕਰੀਬ ਸ਼ਾਮ 7:30 ਬਲੈਰੋ ਗੱਡੀ ਸਵਾਰ ਮਹਿਤਾ ਵਲੋਂ ਬਟਾਲਾ ਨੂੰ ਜਾ ਰਿਹਾ ਸੀ ਅਤੇ ਛੋਟੇ ਹਾਥੀ ਵਾਲਾ ਬਟਾਲਾ ਤੋਂ ਵਾਪਸ ਆਪਣੇ ਰੰਗੜ ਨੰਗਲ ਨੂੰ ਜਾ ਰਿਹਾ ਸੀ ਕਿ ਠਾਕੁਰ ਢਾਬੇ ਕੋਲ ਦੋਨਾਂ ਦੀ ਟੱਕਰ ਹੋ ਗਈ ਜਿਸ ਵਿਚ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਇਲਾਜ ਲਈ ਭੇਜਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨੂੰ ਦੇਖਦਿਆਂ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ, ਜਿੱਥੇ ਜਾ ਕੇ ਛੋਟਾ ਹਾਥੀ ਸਵਾਰ ਪ੍ਰਤਾਪ ਸਿੰਘ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਰੰਗੜ ਨੰਗਲ ਦੀ ਮੌਤ ਹੋ ਗਈ ਅਤੇ ਅੱਜ ਸਵੇਰ ਦੇ ਸਮੇਂ ਬਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਸਾਣੀਆਂ ਦੀ ਵੀ ਇਲਾਜ ਮੌਤ ਹੋ ਗਈ | ਏ.ਐਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |