19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹੋਲਾ ਮਹੱਲਾ ਵੇਖਣ ਆਏ ਐਨ.ਆਰ.ਆਈ. ਨਾਲ ਲੁੱਟ, 2100 ਡਾਲਰ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਲੁਟੇਰੇ

Ad Position 21
No active advertisement
ਅਜੀਤ ਡੈਸਕ 09-03-2026
ਨੌਸ਼ਹਿਰਾ ਮੱਝਾ ਸਿੰਘ, 8 ਮਾਰਚ (ਰਵੀ ਭਗਤ)- ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਬੀਤੀ ਦੇਰ ਸ਼ਾਮ ਨੂੰ ਹੋਲਾ ਮਹੱਲਾ ਦੇਖਣ ਆਏ ਐਨ.ਆਰ.ਆਈ. ਨੂੰ 3 ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਲਿਆ | ਲੁਟੇਰੇ ਐਨ.ਆਰ.ਆਈ. ਤੋਂ ਉਸ ਦਾ ਮੋਟਰਸਾਈਕਲ ਤੇ ਜੇਬ 'ਚੋਂ 2100 ਅਮਰੀਕਨ ਡਾਲਰ ਲੁੱਟ ਕੇ ਫਰਾਰ ਹੋ ਗਏ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ ਤੇ ਥਾਣਾ ਮੁਖੀ ਸੇਖਵਾਂ ਰਜਵੰਤ ਕੌਰ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਇਹ ਲੁੱਟ ਐਨ.ਆਰ.ਆਈ. ਬਹਾਦਰ ਸਿੰਘ ਪੁੱਤਰ ਸੁਰਜੀਤ ਸਿੰਘ ਜੋ ਕਿ ਇੰਗਲੈਂਡ ਦੇ ਸਿਟੀਜਨ ਹਨ ਅਤੇ ਥਾਈਲੈਂਡ ਦੇ ਗ੍ਰੀਨ ਕਾਰਡ ਹੋਲਡਰ ਦੇ ਨਾਲ ਹੋਈ ਹੈ | ਐਨ.ਆਰ.ਆਈ. ਬਹਾਦਰ ਸਿੰਘ ਪਰਿਵਾਰ ਸਮੇਤ ਨੀਲਧਾਰੀ ਸੰਪਰਦਾਏ ਦੇ ਮੁੱਖ ਅਸਥਾਨ ਗੁਰਦੁਆਰਾ ਨੌਸ਼ਹਿਰਾ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਪਰਿਵਾਰ ਸਮੇਤ ਆਏ ਸਨ | ਉਨ੍ਹਾਂ ਦੱਸਿਆ ਕਿ ਉਸ ਨੇ ਐਤਵਾਰ ਨੂੰ ਵਾਪਸ ਥਾਈਲੈਂਡ ਜਾਣਾ ਸੀ ਤੇ ਸਨਿਚਰਵਾਰ ਦੀ ਸ਼ਾਮ ਨੂੰ ਕਸਬੇ ਦੇ ਬਾਜ਼ਾਰ 'ਚੋਂ ਕੁਝ ਸਾਮਾਨ ਖਰੀਦ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਘਰ ਵੱਲ ਨੂੰ ਆ ਰਿਹਾ ਸੀ | ਜਦ ਉਹ ਨੌਸ਼ਹਿਰਾ ਸਾਹਿਬ ਦੇ ਮੋੜ 'ਤੇ ਪੁੱਜਾ ਤਾਂ ਪਿੱਛੋਂ ਇਕ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਉਸ ਅੱਗੇ ਕਰ ਕੇ ਰੋਕ ਦਿੱਤਾ ਅਤੇ ਨਾਲ ਹੀ ਉਸ ਦੇ ਮੋਟਰਸਾਈਕਲ ਸਮੇਤ ਉਸ ਦੀ ਜੇਬ 'ਚ ਪਏ 2100 ਅਮਰੀਕਨ ਡਾਲਰ ਖੋਹ ਕੇ ਲੁਟੇਰੇ ਫਰਾਰ ਹੋ ਗਏ | ਇਸ ਸਬੰਧੀ ਥਾਣਾ ਸੇਖਵਾਂ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਿਵਾਸੀ ਡਾ. ਵਿਰਕ ਵਲੋਂ ਸਿੱਖ ਨੈਸ਼ਨਲ ਕਾਲਜ ਨੂੰ ਪੰਜ ਲੱਖ ਰੁਪਏ ਲੋੜਵੰਦ ਵਿਦਿਆਰਥੀਆਂ ਲਈ ਭੇਟ ਅਗਲੀ ਖ਼ਬਰ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਟੱਕਰ 'ਚ ਦੋ ਦੀ ਮੌਤ
Ad Position 24