20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੋਟਰਾਂ ਦੀ ਸਪਲਾਈ ਰਾਤ ਨੂੰ ਆਉਣ ਕਾਰਨ ਕਿਸਾਨਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ

Ad Position 21
No active advertisement
ਅਜੀਤ ਡੈਸਕ 09-03-2026
ਦੀਨਾਨਗਰ, 8 ਮਾਰਚ (ਸ਼ਰਮਾ/ਸੋਢੀ)- ਕਣਕ ਦੀ ਫ਼ਸਲ ਨੂੰ ਪੱਕਣ ਵਿਚ ਮਹੀਨੇ ਡੇਢ ਮਹੀਨੇ ਦਾ ਸਮਾਂ ਰਹਿ ਗਿਆ ਹੈ ਪਰ ਮਾਰਚ ਮਹੀਨੇ ਹੀ ਤਾਪਮਾਨ ਵਿਚ ਭਾਰਾ ਵਾਧਾ ਹੋਣ ਕਾਰਨ ਕਣਕ ਦੀ ਫ਼ਸਲ ਨੂੰ ਇਸ ਸਮੇਂ ਪਾਣੀ ਦੀ ਭਾਰੀ ਜ਼ਰੂਰਤ ਹੈ | ਮੋਟਰਾਂ ਦੀ ਸਪਲਾਈ ਰਾਤ ਨੂੰ ਆਉਣ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉੱਘੇ ਕਿਸਾਨ ਰੌਸ਼ਨ ਲਾਲ ਸ਼ਰਮਾ, ਅਜੇ ਉਬਰਾਏ, ਰਾਜ ਕੁਮਾਰ ਸੈਣੀ, ਰਾਹੁਲ ਸੈਣੀ, ਦਿਲਬਾਗ ਸਿੰਘ, ਜਸਵੰਤ ਸਿੰਘ ਤੇ ਹੋਰ ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ 'ਚ ਇਸ ਸਮੇਂ ਮੋਟਰਾਂ ਦੀ ਸਪਲਾਈ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਆ ਰਹੀ ਹੈ ਜਿਸ ਕਾਰਨ ਕਣਕ ਦੀ ਫ਼ਸਲ ਨੂੰ ਪਾਣੀ ਦੇਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਤਾਂ ਰਾਤ ਨੂੰ ਪਾਣੀ ਲਗਾਇਆ ਜਾ ਸਕਦਾ ਹੈ ਪਰ ਕਣਕ ਨੂੰ ਰਾਤ ਸਮੇਂ ਪਾਣੀ ਲਗਾਉਣਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਕਣਕ ਨੂੰ ਪਾਣੀ ਬਹੁਤ ਹੀ ਧਿਆਨ ਨਾਲ ਲਾਉਣਾ ਪੈਂਦਾ ਹੈ | ਰਾਤ ਵੇਲੇ ਕਣਕ ਵਿਚ ਫਿਰਨਾ ਬਹੁਤ ਹੀ ਔਖਾ ਕੰਮ ਹੈ | ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬਿਜਲੀ ਸਪਲਾਈ ਹਫ਼ਤੇ ਵਿਚ ਕੁਝ ਦਿਨ ਮੌਕੇ ਵੀ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀ ਕਣਕ ਨੂੰ ਪਾਣੀ ਲਗਾ ਸਕਣ | ਇਨ੍ਹਾਂ ਕਿਸਾਨਾਂ ਨੇ ਅੱਗੇ ਕਿਹਾ ਕਿ ਜੇਕਰ ਵਧਦੇ ਤਾਪਮਾਨ ਵਿਚ ਕਣਕ ਨੂੰ ਪਾਣੀ ਨਾ ਲਗਾਇਆ ਗਿਆ ਤਾਂ ਕਣਕ ਦਾ ਝਾੜ ਘੱਟ ਸਕਦਾ ਹੈ | ਜਿਸ ਕਾਰਨ ਕਿਸਾਨਾਂ ਨੂੰ ਭਾਰੀ ਮਾਲੀ ਨੁਕਸਾਨ ਹੋਵੇਗਾ | ਇਨ੍ਹਾਂ ਕਿਸਾਨਾਂ ਦੀ ਪੁਰਜ਼ੋਰ ਅਪੀਲ ਹੈ ਕਿ ਬਾਹਮਣੀ ਫੀਡਰ ਤੋਂ ਮੋਟਰਾਂ ਦੀ ਸਪਲਾਈ ਦਿਨ ਸਮੇਂ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਵਾਮੀ ਸਰਵਾਨੰਦ ਗਰੁੱਪ ਵਲੋਂ ਅੰਤਰ ਕਾਲਜ ਸੱਭਿਆਚਾਰਕ ਤੇ ਅਕਾਦਮਿਕ ਮੇਲਾ ਸਮਾਪਤ ਅਗਲੀ ਖ਼ਬਰ ਕੀਰਤਨ ਦਰਬਾਰ 13 ਅਤੇ 14 ਨੰੂ
Ad Position 24