ਗੁਰਦਾਸਪੁਰ, 8 ਮਾਰਚ (ਚੱਕਰਾਜਾ)- ਚੰਗੇ ਸਮਾਜ ਦੀ ਸਿਰਜਣਾ ਲਈ ਔਰਤਾਂ ਦਾ ਅੱਗੇ ਆ ਕੇ ਮਰਦਾਂ ਦੇ ਬਰਾਬਰ ਯੋਗਦਾਨ ਪਾਉਣਾ ਬੇਹੱਦ ਜ਼ਰੂਰੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿਲਾ ਦਿਵਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦਿਲ ਦੇ ਰੋਗਾਂ ਦੇ ਮਾਹਿਰ ਡਾ: ਸੁਗੰਧੀ ਮਹਾਜਨ ਐਮ.ਬੀ.ਬੀ.ਐਸ. ਐਮ.ਡੀ. (ਇੰਟਰਨਲ ਮੈਡੀਸਨ) ਯੂ.ਐਸ.ਏ. ਪੁੱਤਰੀ ਅਸ਼ੋਕ ਵੈਦ ਵਲੋਂ ਕੀਤਾ ਗਿਆ | ਡਾ: ਸੁਗੰਧੀ ਮਹਾਜਨ ਨੇ ਕਿਹਾ ਕਿ ਔਰਤ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਕ ਔਰਤ ਪੜ੍ਹੀ ਲਿਖੀ ਹੋਵੇਗੀ ਤਾਂ ਹੀ ਪੂਰਾ ਪਰਿਵਾਰ ਸਿੱਖਿਅਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ 'ਚ ਔਰਤਾਂ ਮਰਦਾਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ ਪਰ ਕਈ ਥਾਵਾਂ 'ਤੇ ਔਰਤਾਂ ਨੰੂ ਮਰਦਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ | ਉਨ੍ਹਾਂ ਕਿਹਾ ਕਿ ਔਰਤਾਂ ਪਰਿਵਾਰ ਦੀ ਤਾਕਤ ਹੁੰਦੀਆਂ ਹਨ ਪਰ ਅਕਸਰ ਔਰਤਾਂ ਆਪਣੀ ਸਿਹਤ ਨੰੂ ਲੈ ਕੇ ਗੰਭੀਰ ਨਹੀਂ ਹਨ, ਇਸ ਲਈ ਮਹਿਲਾਵਾਂ ਨੰੂ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਕ ਸਿਹਤਮੰਦ ਔਰਤ ਹੀ ਇਕ ਸਿਹਤਮੰਦ ਪਰਿਵਾਰ ਤੇ ਸਮਾਜ ਦੀ ਨੀਂਹ ਹੈ | ਉਨ੍ਹਾਂ ਨੇ ਮਹਿਲਾਵਾਂ ਨੰੂ ਸੁਨੇਹਾ ਦਿੱਤਾ ਕਿ ਉਹ ਪਰਿਵਾਰ, ਸਮਾਜ ਤੇ ਦੇਸ਼ ਦੀ ਬਿਹਤਰੀ ਲਈ ਅੱਗੇ ਆਉਣ ਅਤੇ ਚੰਗੇ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ |