20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਜਟ ਸੈਸ਼ਨ 'ਚ 'ਹਵਾਈ ਕਿਲ੍ਹੇ' ਉਸਾਰਨ ਦੀ ਬਜਾਏ ਪੰਜਾਬ ਸਰਕਾਰ ਸੱਚਾਈ ਸਾਹਮਣੇ ਰੱਖੇ : ਕਰਨੈਲ ਸਿੰਘ ਪੀਰ ਮੁਹੰਮਦ

Ad Position 21
No active advertisement
ਅਜੀਤ ਡੈਸਕ 09-03-2026
ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਅੰਕੜਿਆਂ ਦੀ ਜਾਦੂਗਰੀ ਛੱਡ ਕੇ ਅਸਲੀਅਤ ਪੇਸ਼ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਿਸ ਸੂਬੇ ਸਿਰ ਪਹਿਲਾਂ ਹੀ ਲਗਪਗ 4 ਲੱਖ ਕਰੋੜ ਦਾ ਕਰਜ਼ਾ ਹੋਵੇ ਉੱਥੇ 1 ਲੱਖ ਕਰੋੜ ਦੇ ਏਅਰੋਟਰੋਪੋਲਿਸ ਵਿਸਥਾਰ ਪ੍ਰੋਜੈਕਟ ਦੀ ਗੱਲ ਕਰਨਾ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੇ ਬਰਾਬਰ ਹੈ | ਸ: ਪੀਰ ਮੁਹੰਮਦ ਨੇ ਕਿਹਾ ਕਿ ਇਸ ਬਜਟ ਵਿਚ ਸਪੱਸ਼ਟ ਕੀਤਾ ਜਾਵੇ ਕਿ ਏਅਰੋਟਰੋਪੋਲਿਸ ਲਈ 1 ਲੱਖ ਕਰੋੜ ਦੀ ਵਿਵਸਥਾ ਕਿਵੇਂ ਹੋਵੇਗੀ? ਕੀ ਇਹ ਸਾਰਾ ਬੋਝ ਪੰਜਾਬ ਦੇ ਲੋਕਾਂ 'ਤੇ ਨਵੇਂ ਟੈਕਸ ਲਗਾ ਕੇ ਪਾਇਆ ਜਾਵੇਗਾ ਜਾਂ ਫਿਰ ਸਰਕਾਰ ਇਕ ਵਾਰ ਫਿਰ ਵੱਡੇ ਕਾਰਪੋਰੇਟ ਘਰਾਣਿਆਂ ਅੱਗੇ ਪੰਜਾਬ ਦੀ ਉਪਜਾਊ ਜ਼ਮੀਨ ਗਹਿਣੇ ਰੱਖਣ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਪੁਆਧ ਖੇਤਰ ਦੇ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਨੂੰ ਵਿਕਾਸ ਦੇ ਨਾਂਅ 'ਤੇ ਬਿਨਾਂ ਕਿਸੇ ਠੋਸ ਮੁਆਵਜ਼ੇ ਤੇ ਜਨਤਕ ਸਹਿਮਤੀ ਦੇ ਹੜੱਪਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਉਨ੍ਹਾਂ ਸਵਾਲ ਕੀਤਾ ਕਿ ਕੀ ਇਸ ਬਜਟ ਵਿਚ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਲਈ ਕੋਈ ਨੀਤੀ ਹੈ? ਉਨ੍ਹਾਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਬਜਟ ਸੈਸ਼ਨ ਦੌਰਾਨ ਸਿਰਫ਼ ਰੌਲਾ-ਰੱਪਾ ਨਾ ਪਾਇਆ ਜਾਵੇ, ਸਗੋਂ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਉਹ ਏਅਰੋਟਰੋਪੋਲਿਸ ਦਾ ਪੂਰਾ ਬਲੂਪਿ੍ੰਟ ਤੇ ਵਿੱਤੀ ਖਾਕਾ ਸਦਨ ਦੀ ਮੇਜ਼ 'ਤੇ ਰੱਖੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਸੁਖਵਿੰਦਰ ਸਿੰਘ ਪਾਹੜਾ, ਕੰਵਲਜੀਤ ਸਿੰਘ ਬਿੱਟਾ, ਪਰਮਜੀਤ ਸਿੰਘ ਧਨੇਰ, ਲਵਪ੍ਰੀਤ ਸਿੰਘ ਬਟਾਲਾ, ਅਮਨਦੀਪ ਸਿੰਘ ਰਿਆੜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਨਿਭਾਏ-ਬਲਬੀਰ ਸਿੰਘ ਪੰਨੂੰ ਅਗਲੀ ਖ਼ਬਰ ਇਕ ਸਿਹਤਮੰਦ ਔਰਤ ਹੀ ਸਿਹਤਮੰਦ ਪਰਿਵਾਰ ਤੇ ਸਮਾਜ ਦੀ ਨੀਂਹ ਹੈ- ਡਾ: ਸੁਗੰਧੀ ਮਹਾਜਨ
Ad Position 24