ਲੋਕਾਂ ਤੇ ਮਿੱਟੀ ਨਾਲ ਨੇੜੇ ਤੋਂ ਜੁੜੇ ਇਨਸਾਨ 'ਪਿ੍ਥੀਪਾਲ ਸਿੰਘ' <br/>
ਅਜੀਤ ਡੈਸਕ
09-03-2026
ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਟਾਲਾ ਦੇ ਇੰਚਾਰਜ ਲਗਾਏ ਸ: ਪਿ੍ਥੀਪਾਲ ਸਿੰਘ ਪੰਜਾਬ ਪੁਲਿਸ ਵਿਚੋਂ ਐਸ.ਪੀ. ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ | ਉਹ ਆਪਣੀ ਨੌਕਰੀ 'ਤੇ ਰਹਿੰਦੇ ਹੋਏ ਵੀ ਆਪਣੇ ਜ਼ਿਲ੍ਹਾ ਗੁਰਦਾਸਪੁਰ, ਬਟਾਲਾ ਦੇ ਲੋਕਾਂ ਅਤੇ ਮਿੱਟੀ ਨਾਲ ਨੇੜੇ ਤੋਂ ਜੁੜੇ ਰਹੇ ਇਨਸਾਨ ਹਨ | ਉਹ ਆਪਣੇ ਪਿੰਡ ਤੇ ਇਲਾਕੇ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਲਗਾਤਾਰ ਸਰਗਰਮ ਰਹੇ | ਸ: ਪਿ੍ਥੀਪਾਲ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਸੂਰਮਗਤੀ ਦਿਵਸ ਸਬੰਧੀ ਵੱਡੇ ਸਮਾਗਮ ਕਰਵਾਉਣ ਵਿਚ ਵੱਡਾ ਯੋਗਦਾਨ ਪਾਉਂਦੇ ਰਹੇ ਹਨ | ਉਹ ਪੰਜਾਬ ਦੀ ਵੱਡੀ ਖੇਡ ਸੰਸਥਾ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਵਲੋਂ 'ਕਮਲਜੀਤ ਖੇਡਾਂ' ਵੱਡਾ ਨੈਸ਼ਨਲ ਪੱਧਰ ਦਾ ਖੇਡ ਟੂਰਨਾਮੈਂਟ ਕਰਵਾਉਣ ਸਮੇਤ ਹੋਰ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਇਲਾਕੇ ਵਿਚ ਕਰਵਾਈਆਂ ਜਾਂਦੀਆਂ ਹਨ | ਬਟਾਲਾ ਦੀ ਸਾਹਿਤਕ, ਸੱਭਿਆਚਾਰਕ, ਸਮਾਜਿਕ, ਕਲਾ ਅਤੇ ਹੋਰ ਵਨੰਗੀਆਂ ਦੀ ਪ੍ਰਫੱੁਲਤਾ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ ਹੈ | ਉਹ ਬਟਾਲਾ ਦੇ ਹਰ ਇਨਸਾਨ ਦੇ ਦੁੱਖ-ਸੁੱਖ 'ਚ ਸ਼ਰੀਕ ਹੁੰਦੇ ਹਨ ਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ | ਸ: ਪਿ੍ਥੀਪਾਲ ਸਿੰਘ, ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਵਿਚਾਰਧਾਰਾ ਦੇ ਵੱਡੇ ਸਮਰਥਕ ਹਨ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਢਲੇ ਮੈਂਬਰਾਂ ਵਿਚੋਂ ਹਨ | ਪਾਰਟੀ ਨੂੰ ਖੜੀ ਕਰਨ ਵਿਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ | ਉਹ ਮਿਲਣਸਾਰ ਤੇ ਦਿ੍ੜ ਇਰਾਦੇ ਵਾਲੇ ਇਨਸਾਨ ਹਨ | ਇਸੇ ਕਰ ਕੇ ਪਾਰਟੀ ਵਲੋਂ ਉਨ੍ਹਾਂ ਨੂੰ ਹਲਕਾ ਬਟਾਲਾ ਦੇ ਇੰਚਾਰਜ ਬਣਾਇਆ ਗਿਆ |