21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹਲਕਾ ਭੋਆ ਦੇ ਕਈ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ, ਪ੍ਰਸ਼ਾਸਨ ਬੇਖ਼ਬਰ

Ad Position 21
No active advertisement
ਅਜੀਤ ਡੈਸਕ 09-03-2026
ਤਾਰਾਗੜ੍ਹ, 8 ਮਾਰਚ (ਸੋਹਨ ਲਾਲ)-ਹਲਕਾ ਭੋਆ ਦੇ ਕਈ ਪਿੰਡਾਂ 'ਚ ਮਾਈਨਿੰਗ ਦਾ ਧੰਦਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਜਿਸ ਵੱਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਕਾਫੀ ਪ੍ਰੇਸ਼ਾਨ ਹਨ | ਮਾਈਨਿੰਗ ਦਾ ਖੇਡ ਰਾਤ 8 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਸਾਰੀ ਰਾਤ ਪਿੰਡਾਂ ਵਿਚ ਨਾਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਰਾਤ ਨੰੂ ਤਾਰਾਗੜ੍ਹ ਨਹੀਂ ਜਾ ਸਕਦੇ ਕਿਉਂਕਿ ਤਾਰਾਗੜ੍ਹ ਦੀਆਂ ਮੇਨ ਸੜਕਾਂ 'ਤੇ ਰਾਤ ਨੰੂ 8 ਵਜੇ ਟਰੱਕ, ਟਿੱਪਰ ਖੜੇ ਦਿਖਾਈ ਦਿੰਦੇ ਹਨ | ਇਹ ਟਰੱਕ, ਟਿੱਪਰ ਤੇ ਟਰਾਲੀਆਂ ਪਿੰਡ ਪਰਮਾਨੰਦ, ਪੱਖੋਚੱਕ ਦੀਆਂ ਸੜਕਾਂ 'ਤੇ ਰਾਤ 8 ਵਜੇ ਸੜਕ ਤੋਂ ਪਿੰਡਾਂ ਅੰਦਰ ਜਾਂਦੇ ਹਨ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਨੰੂ 7 ਵਜੇ ਤੋਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਕੋਈ ਵੀ ਗਾਹਕ ਨਹੀਂ ਆਉਂਦਾ ਜਿਸ ਕਾਰਨ ਉਨ੍ਹਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੰੂ ਅਪੀਲ ਕੀਤੀ ਹੈ ਕਿ ਇਨ੍ਹਾਂ ਟਿੱਪਰ, ਟਰੱਕ ਤੇ ਟਰਾਲੀਆਂ 'ਤੇ ਰੋਕ ਲਗਾਈ ਜਾਵੇ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਹੀ ਰਿਹਾ ਤਾਂ ਰਾਤ ਨੰੂ ਅਸੀਂ ਤਾਰਾਗੜ੍ਹ ਨਹੀਂ ਜਾ ਸਕਦੇ | ਉਨ੍ਹਾਂ ਕਿਹਾ ਕਿ ਨਜਾਇਜ਼ ਮਾਈਨਿੰਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਹਲਕਾ ਭੋਆ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜੇ ਨਜਾਇਜ਼ ਮਾਈਨਿੰਗ ਬੰਦ ਨਾ ਕੀਤੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿਚ ਇਸ ਸਰਕਾਰ ਨੰੂ ਹਾਰ ਦਾ ਸਾਹਮਣਾ ਕਰਨਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਅਗਲੀ ਖ਼ਬਰ ਐਸ.ਐਚ.ਓ. ਨਰੋਟ ਜੈਮਲ ਸਿੰਘ ਨੇ ਪੁਲਿਸ ਨਾਕਿਆਂ ਦੀ ਕੀਤੀ ਚੈਕਿੰਗ
Ad Position 24