21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-03-2026
ਪਠਾਨਕੋਟ, 8 ਮਾਰਚ (ਵਿਨੋਦ)- ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਉਪ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਸੰਗਠਨ ਦਫ਼ਤਰ ਵਿਖੇ ਹੋਈ | ਵਿਸ਼ਵ ਹਿੰਦੂ ਪ੍ਰੀਸ਼ਦ ਵਿਭਾਗ ਦੇ ਸੰਗਠਨ ਮੰਤਰੀ ਅਜੈ ਜੈਨ ਤੇ ਵਿਭਾਗ ਮੰਤਰੀ ਅਜੈ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਸਹਿ-ਸਕੱਤਰ ਐਡਵੋਕੇਟ ਰਮਨ ਠਾਕੁਰ ਨੇ ਦੱਸਿਆ ਕਿ ਮੀਟਿੰਗ ਵਿਚ ਹਰੇਕ ਬਲਾਕ ਪੱਧਰ 'ਤੇ 19 ਮਾਰਚ ਨੂੰ ਹਿੰਦੂ ਨਵਾਂ ਸਾਲ (ਚੈਤਰ ਸ਼ੁਕਲ ਪ੍ਰਤੀਪਦਾ), 26 ਮਾਰਚ ਨੂੰ ਰਾਮ ਨੌਮੀ ਤੇ 2 ਅਪ੍ਰੈਲ ਨੂੰ ਸ੍ਰੀ ਹਨੂਮਾਨ ਜਯੰਤੀ ਮਨਾਉਣ ਬਾਰੇ ਚਰਚਾ ਕੀਤੀ ਗਈ | ਇਸ ਮੌਕੇ ਸੰਗਠਨ ਦੇ ਅੰਦਰ ਕੁਝ ਮਹੱਤਵਪੂਰਨ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਵਿਚ ਸੰਗਠਨ ਨੇ ਦੁਰਗਾ ਵਾਹਿਨੀ ਦੇ ਜ਼ਿਲ੍ਹਾ ਕਨਵੀਨਰ ਪਠਾਨਕੋਟ ਡਾ: ਸਵਿਤਾ ਸ਼ਰਮਾ ਨੂੰ ਤਰੱਕੀ ਦੇ ਕੇ ਜ਼ਿਲ੍ਹਾ ਕਨਵੀਨਰ ਮਾਤਰੀ ਸ਼ਕਤੀ, ਮਾਤਰੀ ਸ਼ਕਤੀ ਦੇ ਜ਼ਿਲ੍ਹਾ ਕਨਵੀਨਰ ਰਿਤੂ ਸ਼ਰਮਾ ਨੂੰ ਜ਼ਿਲ੍ਹਾ ਸਤਿਸੰਗ ਮੁਖੀ, ਰਾਜਵੀਰ ਨੂੰ ਬਜਰੰਗ ਦਲ ਦੇ ਸੁਜਾਨਪੁਰ ਨਗਰ ਕਨਵੀਨਰ, ਲੀਨਾ ਕੁਮਾਰੀ ਨੂੰ ਨਗਰ ਕਨਵੀਨਰ ਦੁਰਗਾ ਵਾਹਿਨੀ, ਅਰਪਿਤਾ ਪਵਾਰ ਨੂੰ ਨਗਰ ਸਹਿ ਕਨਵੀਨਰ ਦੁਰਗਾ ਵਾਹਿਨੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਇੰਦਰ ਪਾਲ ਸ਼ਰਮਾ, ਜ਼ਿਲ੍ਹਾ ਪ੍ਰਚਾਰ ਮੁਖੀ ਵੀ.ਐਚ.ਪੀ. ਰਜਨੀਸ਼ ਕਾਲੂ, ਜ਼ਿਲ੍ਹਾ ਕੋਆਰਡੀਨੇਟਰ ਵਿਸ਼ਾਲ ਚੌਹਾਨ, ਜ਼ਿਲ੍ਹਾ ਅਖਾੜਾ ਪਿ੍ੰਸ ਨਈਅਰ, ਜ਼ਿਲ੍ਹਾ ਵਿਦਿਆਰਥੀ ਮੁਖੀ ਨੀਰਜ ਸਲਾਰੀਆ, ਜ਼ਿਲ੍ਹਾ ਸਹਿ-ਵਿਦਿਆਰਥੀ ਮੁਖੀ ਨੀਰਜ ਸਲਾਰੀਆ, ਜ਼ਿਲ੍ਹਾ ਗਊ ਸੁਰੱਖਿਆ ਮੁਖੀ ਪ੍ਰਦੀਪ ਜੱਗੀ, ਜ਼ਿਲ੍ਹਾ ਸਹਿ-ਗਊ ਸੁਰੱਖਿਆ ਮੁਖੀ ਸੁਨੀਲ ਦੱਤ, ਵੀ.ਐਚ.ਪੀ. ਸ਼ਹਿਰ ਪ੍ਰਧਾਨ ਅੰਕਿਤ ਮਹਾਜਨ, ਬਜਰੰਗ ਦਲ ਸ਼ਹਿਰ ਗਊ ਸੁਰੱਖਿਆ ਮੁਖੀ ਅਕਸ਼ੈ, ਸ਼ਹਿਰ ਮੀਟਿੰਗ ਮੁਖੀ ਵਿਸ਼ਾਲ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਬਰੋਲ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਹਲਕਾ ਭੋਆ ਦੇ ਕਈ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ, ਪ੍ਰਸ਼ਾਸਨ ਬੇਖ਼ਬਰ
Ad Position 24