ਪਠਾਨਕੋਟ 8 ਮਾਰਚ (ਸੰਧੂ )-ਲਾਇਨਜ਼ ਕਲੱਬ ਜ਼ਿਲ੍ਹਾ 321-ਡੀ ਦਾ ਸਾਲਾਨਾ ਜ਼ਿਲ੍ਹਾ ਸੰਮੇਲਨ 8 ਅਤੇ 9 ਅਪ੍ਰੈਲ ਨੂੰ ਰਾਮਨਗਰ ਵਿਚ ਹੋਣ ਵਾਲਾ ਹੈ, ਜਿੱਥੇ ਨਵੇਂ ਜ਼ਿਲ੍ਹਾ ਗਵਰਨਰਾਂ ਦੀ ਚੋਣ ਲਈ ਚੋਣ ਪ੍ਰਕਿਰਿਆ ਵੀ ਹੋਵੇਗੀ | ਇਸ ਸਬੰਧੀ ਅੱਜ ਵਾਈਸ ਡਿਸਟਿ੍ਕਟ ਗਵਰਨਰ-1 ਦੇ ਉਮੀਦਵਾਰ ਲਾਇਨ ਰਾਜੀਵ ਖੋਸਲਾ ਅਤੇ ਵਾਈਸ ਡਿਸਟਿ੍ਕਟ ਗਵਰਨਰ-2 ਦੇ ਉਮੀਦਵਾਰ ਲਾਇਨ ਰਾਜੀਵ ਵਿੱਗ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਉਨ੍ਹਾਂ ਨੇ ਆਪਣੇ ਲਾਇਨ ਸਾਥੀਆਂ ਦੇ ਨਾਲ ਨਾਮਜ਼ਦਗੀ ਕਮੇਟੀ ਅਤੇ ਸਾਲਾਨਾ ਜ਼ਿਲ੍ਹਾ ਕਾਨਫ਼ਰੰਸ 2026 ਦੇ ਚੇਅਰਮੈਨ, ਲਾਇਨ ਸੁਦੀਪ ਗਰਗ, ਸਹਿ-ਚੇਅਰਪਰਸਨ ਲਾਇਨ ਬਿ੍ਜ ਕਿਸ਼ੋਰ ਸ਼ਰਮਾ ਅਤੇ ਅਜੈ ਮਹਾਜਨ ਨੂੰ ਇਹ ਨਾਮਜ਼ਦਗੀ ਪੱਤਰ ਪੇਸ਼ ਕੀਤੇ | ਇਸ ਮੌਕੇ ਲਾਇਨ ਸੁਦੀਪ ਗਰਗ ਨੇ ਦੱਸਿਆ ਕਿ ਵੀ.ਡੀ.ਜੀ.-2 ਲਈ ਰਾਜੀਵ ਵਿੱਗ ਬਟਾਲਾ ਅਤੇ ਵੀ.ਡੀ.ਜੀ.-1 ਲਈ ਰਾਜੀਵ ਖੋਸਲਾ ਪਠਾਨਕੋਟ ਨੇ ਆਉਣ ਵਾਲੀਆਂ ਚੋਣਾਂ ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ ਅਤੇ ਭਵਿੱਖ ਦੀਆਂ ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ | ਇਸ ਮੌਕੇ ਡਾ: ਕੇ.ਡੀ. ਸਿੰਘ, ਨਰਿੰਦਰ ਮਹਾਜਨ, ਸੰਜੀਵ ਗੁਪਤਾ ਅਤੇ ਅਜੈ ਮਹਾਜਨ ਮੌਜੂਦ ਸਨ |