22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਦੁਨੇਰਾ ਵਿਖੇ ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ

Ad Position 21
No active advertisement
ਅਜੀਤ ਡੈਸਕ 09-03-2026
ਧਾਰਕਲਾਂ, 8 ਮਾਰਚ (ਨਰੇਸ਼ ਪਠਾਨੀਆ)- ਪਠਾਨਕੋਟ-ਚੰਬਾ ਰਾਸ਼ਟਰੀ ਰਾਜ ਮਾਰਗ 154-ਏ 'ਤੇ ਪਿੰਡ ਦੁਨੇਰਾ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਕਟੋਰੀ ਬੰਗਲਾ ਵਿਖੇ ਤਿੱਖੇ ਮੋੜਾਂ 'ਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਦੁਰਘਟਨਾਵਾਂ ਦਾ ਸਿਲਸਿਲਾ ਜਾਰੀ ਹੈ ਪਰ ਕੇਂਦਰੀ ਲੋਕ ਨਿਰਮਾਣ ਵਿਭਾਗ ਨੇ ਦੁਰਘਟਨਾਵਾਂ ਤੋਂ ਕੋਈ ਸਬਕ ਨਹੀਂ ਲਿਆ | ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਧਾਰ ਬਲਾਕ ਵਿਚ ਆਉਂਦੇ ਰਾਸ਼ਟਰੀ ਰਾਜ ਮਾਰਗ ਵਿਚ ਅਕਸਰ ਤਿੱਖੇ ਮੋੜਾਂ 'ਤੇ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ | ਇਸ ਕਰਕੇ ਵਿਭਾਗ ਨੰੂ ਚਾਹੀਦਾ ਹੈ ਕਿ ਰਾਸ਼ਟਰੀ ਰਾਜ ਮਾਰਗ ਵਿਚ ਆਉਂਦੇ ਤਿੱਖੇ ਮੋੜਾਂ ਨੰੂ ਚੌੜਾ ਕੀਤਾ ਜਾਵੇ ਪਰ ਸੜਕ ਵਿਭਾਗ ਵਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ | ਅੱਜ ਪੰਜਾਬ ਅਤੇ ਜ਼ਿਲ੍ਹਾ ਚੰਬਾ ਦੀ ਸਰਹੱਦ ਕਟੋਰੀ ਬੰਗਲਾ ਨੇੜੇ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਚੰਬਾ ਤੋਂ ਪਠਾਨਕੋਟ ਵੱਲ ਜਾ ਰਿਹਾ ਟਰੱਕ ਨੰਬਰ ਐਚ.ਪੀ.12-ਡੀ 8523 ਤੇ ਦੁਨੇਰਾ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾਂਦੀ ਮਾਰੂਤੀ 800 ਨੰਬਰ ਐਚ.ਪੀ. 57-2108 ਵਿਚਕਾਰ ਤਿੱਖੇ ਮੋੜ 'ਤੇ ਭਿਆਨਕ ਟੱਕਰ ਹੋ ਗਈ ਜਿਸ ਨਾਲ ਮਾਰੂਤੀ ਕਾਰ ਨੁਕਸਾਨੀ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੋਵੇਂ ਧਿਰਾਂ ਵਿਚ ਆਪਸੀ ਰਾਜ਼ੀਨਾਮਾ ਹੋ ਗਿਆ ਤੇ ਕੁਝ ਦੇਰ ਬਾਅਦ ਟਰੈਫ਼ਿਕ ਜਾਮ ਖੋਲ੍ਹ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਆਰੀਆ ਕਾਲਜ ਪਠਾਨਕੋਟ ਵਿਖੇ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕੀਰਤਨ ਸਮਾਗਮ ਕੱਲ੍ਹ
Ad Position 24