ਪਠਾਨਕੋਟ, 10 ਮਾਰਚ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਦੀ ਇਕ ਵਿਸ਼ੇਸ਼ ਬੋਰਡ ਆਫ਼ ਡਾਇਰੈਕਟਰਜ਼ ਅਤੇ ਜਨਰਲ ਹਾਊਸ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਇੰਜੀ: ਵਿਨੋਦ ਕੁਮਾਰ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ | ਸਮਾਗਮ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਨਾਲ ਸ਼ੁਰੂ ਹੋਇਆ ਅਤੇ ਬੋਰਡ ਮੈਂਬਰਾਂ ਦੀ ਅਗਵਾਈ ਹੇਠ ਕਲੱਬ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ | ਸਕੱਤਰ ਲਾਇਨ ਦੀਪਕ ਸਲਵਾਨ ਅਤੇ ਖ਼ਜ਼ਾਨਚੀ ਸੰਜੀਵ ਮਹਾਜਨ ਨੇ ਕਲੱਬ ਦੀਆਂ ਗਤੀਵਿਧੀਆਂ ਅਤੇ ਵਿੱਤ ਰਿਪੋਰਟ ਪੇਸ਼ ਕੀਤੀ | ਜਿਸ ਦੀ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ਼ਲਾਘਾ ਕੀਤੀ | ਇਸ ਮੌਕੇ ਪ੍ਰਧਾਨ ਵਿਨੋਦ ਮਹਾਜਨ ਨੇ ਕਲੱਬ ਦੇ ਮੌਜੂਦਾ ਸਮਾਜ ਸੇਵਾ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਅਤੇ ਪਿਛਲੇ ਸਮੇਂ ਵਿਚ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ | ਜ਼ੋਨ ਚੇਅਰਮੈਨ ਲਾਇਨ ਰਾਜੇਸ਼ ਸ਼ਰਮਾ, ਲਾਇਨ ਸੁਰਜੀਤ ਸਿੰਘ ਰਾਣਾ ਅਤੇ ਸਕੱਤਰ ਦੀਪਕ ਸਲਵਾਨ ਨੇ ਵੀ ਕਲੱਬ ਦੀ ਭਲਾਈ ਅਤੇ ਤਰੱਕੀ ਲਈ ਆਪਣੀਆਂ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ | ਪ੍ਰੋਗਰਾਮ ਦੇ ਅੰਤ ਵਿਚ ਪ੍ਰਧਾਨ ਵਿਨੋਦ ਮਹਾਜਨ ਨੇ ਸਾਰੇ ਮੈਂਬਰਾਂ ਦਾ ਉਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਲਈ ਧੰਨਵਾਦ ਕੀਤਾ | ਇਸ ਮੌਕੇ ਲਾਇਨ ਸੰਜੀਵ ਮਹਾਜਨ, ਪੀ.ਆਰ.ਓ. ਲਾਇਨ ਦਿਨੇਸ਼ ਮਹਾਜਨ, ਲਾਇਨ ਸੁਰਜੀਤ ਸਿੰਘ ਰਾਣਾ, ਲਾਇਨ ਰਾਜੇਸ਼ ਸ਼ਰਮਾ, ਲਾਇਨ ਅਸ਼ੋਕ ਗੁਪਤਾ, ਲਾਇਨ ਪ੍ਰਦੀਪ ਭਾਰਦਵਾਜ, ਲਾਇਨ ਯਸ਼ਪਾਲ ਸ਼ਰਮਾ, ਲਾਇਨ ਮਨੋਜ ਲੋਹੀਆ, ਲਾਇਨ ਨੀਰਜ ਜਤਵਾਨੀ, ਲਾਇਨ ਡਾ: ਰਾਕੇਸ਼ ਗੁਪਤਾ, ਲਾਇਨ ਸੰਜੀਵ ਮਹਾਜਨ, ਲਾਇਨ ਡਾ: ਰਜਨੀਸ਼ ਧਨੰਜੇ, ਲਾਇਨ ਰਾਜੀਵ ਮਹਾਜਨ, ਲਾਇਨ ਰਾਜੀਵ ਪੁਰੀ, ਲਾਇਨ ਅਮਿਤ ਸ਼ਰਮਾ, ਲਾਇਨ ਅਭਿਸ਼ੇਕ ਡੋਗਰਾ, ਲਾਇਨ ਬਲਬੀਰ ਮਹਾਜਨ, ਲਾਇਨ ਡਾ: ਮੋਹਿਤ ਗੁਪਤਾ, ਲਾਇਨ ਲਖਬੀਰ ਸਿੰਘ, ਲਾਇਨ ਵਿਕਰਾਂਤ ਪਰਾਸ਼ਰ, ਲਾਇਨ ਸੰਜੀਵ ਸ਼ਰਮਾ, ਲਾਇਨ ਆਸ਼ੀਸ਼ ਮਹਾਜਨ ਅਤੇ ਲਾਇਨ ਐਲ. ਧੀਮਾਨ ਸ਼ਰਮਾ ਆਦਿ ਹਾਜ਼ਰ ਸਨ |